ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਸਟਾਰਰ ਫ਼ਿਲਮ ‘ਐਨੀਮਲ’ 2023 ਵਿੱਚ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ ‘ਤੇ ਵੱਡੀ ਹਿੱਟ ਸਾਬਤ ਹੋਈ ਸੀ। ਉਸੇ ਸਮੇਂ ਇਸ ਦੇ ਦੂਜੇ ਭਾਗ ‘ਐਨੀਮਲ ਪਾਰਕ’ (Animal Park) ਦਾ ਵੀ ਐਲਾਨ ਕਰ ਦਿੱਤਾ ਗਿਆ ਸੀ। ਹੁਣ ਰਣਬੀਰ ਨੇ ਇਸ ਸੀਕਵਲ ਅਤੇ ਫ੍ਰੈਂਚਾਈਜ਼ੀ ਦੇ ਤੀਜੇ ਭਾਗ ਬਾਰੇ ਵੱਡਾ ਅਪਡੇਟ ਦਿੱਤਾ ਹੈ। ਆਓ ਜਾਣਦੇ ਹਾਂ ਕੀ ਹੈ ਉਹ ਅਪਡੇਟ।

Animal Park ‘ਤੇ ਰਣਬੀਰ ਨੇ ਦਿੱਤਾ ਅਪਡੇਟ
‘ਐਨੀਮਲ’ ਦੇ ਸੀਕਵਲ ‘ਐਨੀਮਲ ਪਾਰਕ’ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਣਬੀਰ ਨੇ ਇਸ ‘ਤੇ ਅਪਡੇਟ ਦਿੰਦੇ ਹੋਏ ਇੱਕ ਗੱਲਬਾਤ ਦੌਰਾਨ ਦੱਸਿਆ, ‘ਸੀਕਵਲ ਅਧਿਕਾਰਤ ਤੌਰ ‘ਤੇ ਬਣ ਰਿਹਾ ਹੈ, ਪਰ ਪ੍ਰੋਡਕਸ਼ਨ ਵਿੱਚ ਅਜੇ ਕੁਝ ਸਮਾਂ ਲੱਗੇਗਾ।’
ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਪੂਰ ਨੇ ਦੱਸਿਆ ਕਿ ਡਾਇਰੈਕਟਰ ਸੰਦੀਪ ਰੈਡੀ ਵਾਂਗਾ ਅਜੇ ਇੱਕ ਹੋਰ ਪ੍ਰੋਜੈਕਟ ਵਿੱਚ ਰੁੱਝੇ ਹੋਏ ਹਨ ਅਤੇ ਸੀਕਵਲ ਦੀ ਸ਼ੂਟਿੰਗ 2027 ਤੋਂ ਪਹਿਲਾਂ ਸ਼ੁਰੂ ਹੋਣ ਦੀ ਉਮੀਦ ਨਹੀਂ ਹੈ। ਇਹ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਰਣਬੀਰ ਕਪੂਰ ਆਪਣੇ ਕਰੀਅਰ ਦੇ ਕਈ ਵੱਡੇ ਪ੍ਰੋਜੈਕਟਾਂ ਨੂੰ ਸੰਭਾਲ ਰਹੇ ਹਨ, ਜਿਨ੍ਹਾਂ ਵਿੱਚ ‘ਰਾਮਾਇਣ’ ਅਤੇ ‘ਲਵ ਐਂਡ ਵਾਰ’ ਸ਼ਾਮਲ ਹਨ।
ਤਿੰਨ ਹਿੱਸਿਆਂ ’ਚ ਬਣੇਗੀ ਫ਼ਿਲਮ
ਇੱਕ ਇੰਟਰਵਿਊ ਵਿੱਚ ਰਣਬੀਰ ਨੇ ਆਉਣ ਵਾਲੇ ਸੀਕਵਲ ਦੀ ਟਾਈਮਲਾਈਨ ਬਾਰੇ ਗੱਲ ਕਰਦਿਆਂ ਕਿਹਾ, ‘ਡਾਇਰੈਕਟਰ ਅਜੇ ਦੂਜੀ ਫ਼ਿਲਮ ਬਣਾ ਰਹੇ ਹਨ। ਅਸੀਂ ਉਹ ਫ਼ਿਲਮ 2027 ਵਿੱਚ ਸ਼ੁਰੂ ਕਰਨੀ ਹੈ, ਇਸ ਵਿੱਚ ਅਜੇ ਥੋੜ੍ਹਾ ਸਮਾਂ ਹੈ।’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸਕ੍ਰਿਪਟ ਪਹਿਲਾਂ ਤੋਂ ਤਿਆਰ ਹੈ, ਤਾਂ ਅਦਾਕਾਰ ਨੇ ਕਿਹਾ, ‘ਉਨ੍ਹਾਂ ਨੇ ਬੱਸ ਥੋੜ੍ਹਾ-ਬਹੁਤ ਦੱਸਿਆ ਹੈ ਕਿ ਉਹ ਫ਼ਿਲਮ ਨਾਲ ਅਸਲ ਵਿੱਚ ਕੀ ਕਰਨਾ ਚਾਹੁੰਦੇ ਹਨ। ਉਹ ਇਸਨੂੰ ਤਿੰਨ ਹਿੱਸਿਆਂ ਵਿੱਚ ਬਣਾਉਣਾ ਚਾਹੁੰਦੇ ਹਨ। ਦੂਜੇ ਹਿੱਸੇ ਦਾ ਨਾਂ ‘ਐਨੀਮਲ ਪਾਰਕ’ ਹੈ।’
ਡਬਲ ਰੋਲ ਵਿੱਚ ਨਜ਼ਰ ਆਉਣਗੇ ਰਣਬੀਰ
ਰਣਬੀਰ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਕਿਹਾ, ‘ਇਹ ਬਹੁਤ ਹੀ ਰੋਮਾਂਚਕ ਹੈ ਕਿਉਂਕਿ ਹੁਣ ਮੈਨੂੰ ਦੋ ਕਿਰਦਾਰ ਨਿਭਾਉਣ ਨੂੰ ਮਿਲਣਗੇ-ਵਿਲੇਨ ਅਤੇ ਹੀਰੋ। ਇਸ ਲਈ ਇਹ ਇੱਕ ਬਹੁਤ ਹੀ ਦਿਲਚਸਪ ਪ੍ਰੋਜੈਕਟ ਹੈ। ਡਾਇਰੈਕਟਰ ਵੀ ਬਹੁਤ ਓਰੀਜਨਲ ਹਨ ਅਤੇ ਮੈਂ ਇਸ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।’
ਵੱਡੇ ਪ੍ਰੋਜੈਕਟਾਂ ’ਚ ਰੁੱਝੇ ਹੋਏ ਹਨ ਰਣਬੀਰ
ਫਿਲਹਾਲ ਰਣਬੀਰ ਕਪੂਰ ਆਪਣੇ ਕਰੀਅਰ ਦੇ ਕੁਝ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਉਹ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਲਵ ਐਂਡ ਵਾਰ’ (Love and War) ‘ਤੇ ਕੰਮ ਕਰ ਰਹੇ ਹਨ, ਜੋ 1960 ਦੇ ਦਹਾਕੇ ‘ਤੇ ਅਧਾਰਤ ਇੱਕ ਇਤਿਹਾਸਕ ਡਰਾਮਾ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਆਲੀਆ ਭੱਟ ਅਤੇ ਵਿੱਕੀ ਕੌਸ਼ਲ ਵੀ ਅਹਿਮ ਭੂਮਿਕਾਵਾਂ ਵਿੱਚ ਹਨ ਅਤੇ ਇਹ ਜੂਨ 2026 ਵਿੱਚ ਰਿਲੀਜ਼ ਹੋਣ ਵਾਲੀ ਹੈ। ਉਸੇ ਸਾਲ, ਉਹ ਨਿਤੇਸ਼ ਤਿਵਾਰੀ ਦੀ ਫ਼ਿਲਮ ‘ਰਾਮਾਇਣ: ਪਾਰਟ ਵਨ’ ਵਿੱਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।

