Social Media ‘ਤੇ ਕਈ ਵਾਰ ਝੂਠੀਆਂ ਖਬਰਾਂ ਵੀ ਵਾਇਰਲ ਹੋ ਜਾਂਦੀਆਂ ਹਨ। ਇਨ੍ਹਾਂ ਸਭ ਦੇ ਦਰਮਿਆਨ ਸੋਸ਼ਲ ਮੀਡੀਆ ‘ਤੇ ਪਿਛਲੇ ਦਿਨੀਂ ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਅਫਲਾਹ ਫੈਲਾ ਦਿੱਤੀ, ਜਿਸ ਨੂੰ ਝੂਠ ਦੱਸਦੇ ਹੋਏ ਖੁਦ ਗਾਇਕਾ ਨੇ ਪੋਸਟ ਸਾਂਝੀ ਕੀਤੀ ਤੇ ਸੱਚ ਦੱਸਿਆ।
ਦੱਸ ਦੇਈਏ ਕਿ ਵਾਇਰਲ ਹੋਈ ਪੋਸਟ ਵਿਚ ਲਿਖਿਆ ਗਿਆ ਹੈ ਕਿ ” ਗੁਰੂ ਚਰਨਾਂ ਵਿੱਚ ਜਾ ਬਿਰਾਜੇ ਮਿਸ ਪੂਜਾ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਮਿਸ ਪੂਜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ। ਇਸੇ ਪੋਸਟ ਦਾ ਜਵਾਬ ਦਿੰਦੇ ਹੋਏ ਮਿਸ ਪੂਜਾ ਨੇ ਲਿਖਿਆ ਕਿ ਇਹ ਖਬਰ ਇਕ ਅਫਵਾਹ ਹੈ। ਉਨ੍ਹਾਂ ਆਪਣੇ ਇੰਸਟਗ੍ਰਾਮ ‘ਤੇ ਪੋਸਟ ਕਰਦਿਆ ਲਿਖਿਆ ”ਟੱਲ ਜੋ-ਟੱਲ ਜੋ ਇੰਨੀ ਛੇਤੀ ਨਹੀਂ ਮਰਦੀ ਮੈਂ, ਹਮ ਅਭੀ ਜ਼ਿੰਦਾ ਹੈ।
ਸੋਸ਼ਲ ਮੀਡੀਆ: ‘ਤੇ ਆਪਣੀ ਮੌਤ ਦੀਆਂ ਪਈਆਂ ਪੋਸਟਾਂ ‘ਤੇ ਬੋਲੀ ਗਾਇਕਾ Miss Pooja-‘ਇੰਨੀ ਛੇਤੀ ਨਹੀਂ ਮਰਦੀ ਮੈਂ, ਹਾਲੇ ਮੈਂ ਜ਼ਿੰਦਾ ਹਾਂ’ !

