Site icon Amritsar Awaaz

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ.ਰੋਡ ਦੇ ਵਿਹੜੇ ਵਿਚ ਲੱਗੀਆਂ ਲੌਹੜੀ ਦੀਆਂ ਰੌਣਕਾਂ 


ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਜੀ.ਟੀ.ਰੋਡ ਦੇ ਵਿਹੜੇ ਵਿਚ ਲੱਗੀਆਂ ਲੌਹੜੀ ਦੀਆਂ ਰੌਣਕਾਂ 
ਦੀਵਾਨ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾ ਵਰਤਣ ਦਾ ਦਿੱਤਾ ਸੰਦੇਸ਼ 
ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਰੋਡ ਵਿਖੇ ਸਭਿਆਚਾਰਕ ਲੌਹੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਸ਼ਬਦ ਨਾਲ ਕਰਨ ਉਪਰੰਤ ਦੀਵਾਨ ਪ੍ਰਬੰਧਕਾਂ ਨੇ ਸਕੂਲ ਦੇ ਵਿਹੜੇ ਵਿਚ ਭੁੱਗਾ ਬਾਲ ਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨਾਲ ਲੌਹੜੀ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਲੌਹੜੀ ਨਾਲ ਸੰਬੰਧਤ ਗੀਤ—ਜਦੋ ਇਹ ਆਉਂਦੀ ਹੈ ਲੌਹੜੀ, ਸੁੰਦਰ ਮੁੰਦਰੀਅੇ, ਲੌਹੜੀ ਹੈ ਭਈ ਲੌਹੜੀ ਆਦਿ ਲੋਕ ਗੀਤਾਂ ਉਤੇ ਨੱਚ ਕੇ ਮਨ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਵੱਲੋਂ ਢੋਲ ਦੀ ਥਾਪ ਤੇ ਪੇਸ਼ ਕੀਤੇ ਗਏ ਲੋਕ ਨਾਚ ਗਿੱਧਾ, ਭੰਗੜਾ ਅਤੇ ਹੋਰ ਰੰਗਾਰੰਗ ਪੇਸ਼ਕਾਰੀ ਨੇ ਸਕੂਲ ਵਿਚ ਪੰਜਾਬੀ ਸਭਿਆਚਾਰ ਅਤੇ ਤਿਉਹਾਰ ਦਾ ਰੰਗ ਬੰਨ ਦਿੱਤਾ। ਦੀਵਾਨ ਪ੍ਰਬੰਧਕਾਂ ਨੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਲੌਹੜੀ ਅਤੇ ਮਾਘੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ  ਅਤੇ ਸਟਾਫ ਨੂੰ ਲੌਹੜੀ ਵੰਡੀ ਗਈ। ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਪੁੱਤਾਂ ਦੇ ਨਾਲ—ਨਾਲ ਧੀਆਂ ਦੀ ਲੌਹੜੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਤਿਉਹਾਰਾਂ ਦੇ ਮਦੇਨਜ਼ਰ ਪਤੰਗਬਾਜ਼ੀ ਦੌਰਾਨ ਆਏ ਦਿਨ ਲੋਕਾਂ ਤੇ ਪਸ਼ੂ—ਪੰਛੀਆਂ ਦੀ ਜਾਨ ਲਈ ਖਤਰਾ ਬਣੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦਿੱਤਾ। 
ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ ਅਤੇ ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਨੇ  ਅਧਿਆਪਕ ਸਾਹਿਬਾਨ ਨੂੰ ਕਲਾਸਾਂ ਦੌਰਾਨ ਬੱਚਿਆਂ ਨੂੰ ਇਸ ਡਰੈਗਨ ਡੋਰ ਤੋ ਨਿਕਲਣ ਵਾਲੇ ਗੰਭੀਰ ਜਾਨ ਲੇਵਾ ਸਿੱਟਿਆਂ ਤੋ ਜਾਣੂ ਕਰਵਾਉਣ ਅਤੇ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਣ ਲਈ ਹੋਰ ਸਿਹਤਮੰਦ, ਦਿਲਚਸਪ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕਿਹਾ। ਅੰਤ ਸਕੂਲ ਪ੍ਰਿੰਸੀਪਲ ਕੰਵਲਪ੍ਰੀਤ ਕੌਰ, ਮੈਂਬਰ ਇੰਚਾਰਜ ਸਕੂਲ ਸ੍ਰ.ਗੁਰਪ੍ਰੀਤ ਸਿੰਘ ਸੇਠੀ ਅਤੇ ਸ੍ਰ.ਰਾਬਿੰਦਰਬੀਰ ਸਿੰਘ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ, ਐਡੀ.ਆਨਰੇਰੀ ਸਕੱਤਰ/ਸਕੂਲ ਮੈਂਬਰ ਇੰਚਾਰਜ ਸ੍ਰ.ਸੁਖਜਿੰਦਰ ਸਿੰਘ ਪਿੰ੍ਰੰਸ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਰਾਬਿੰਦਰਬੀਰ ਸਿੰਘ ਭੱਲਾ, ਸ੍ਰ.ਤਰਲੋਚਨ ਸਿੰਘ, ਡਾ.ਆਤਮਜੀਤ ਸਿੰਘ ਬਸਰਾ, ਸ੍ਰ.ਇੰਦਰਜੀਤ ਸਿੰਘ ਅੜੀ, ਸ੍ਰ.ਭੁਪਿੰਦਰ ਸਿੰਘ ਸੇਠੀ, ਡਾਇਰੈਕਟਰ ਓਪਰੇਸ਼ਨ ਡਾ.ਏ.ਪੀ.ਐਸ.ਚਾਵਲਾ ਅਤੇ ਹੋਰ ਸੀ.ਕੇ.ਡੀ ਮੈਂਬਰ ਸਾਹਿਬਾਨ ਹਾਜ਼ਰ ਸਨ।   

Exit mobile version