- admin
- Education
ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨੌਲਿਜੀ ਵਿਖੇ ਨਵੇਂ ਸੈਸ਼ਨ ਦੇ ਆਰੰਭ ਮੌਕੇ ਤੇ ਅਰਦਾਸ ਦਿਵਸ ਮਨਾਇਆ ਗਿਆ
ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨੌਲਿਜੀ ਵਿਖੇ ਅਰਦਾਸ ਸਮਾਗਮ
ਅੰਮ੍ਰਿਤਸਰ(੧੧-੦੯-੨੦੨੪)- ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨੌਲਿਜੀ ਦੇ ਵਿਹੜੇ ਵਿਚ ਨਵੇਂ ਸੈਸ਼ਨ ਦੇ ਅਰੰਭ ਮੌਕੇ ਅਰਦਾਸ ਦਿਵਸ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਇਸ ਸ਼ੁਭ ਮੌਕੇ ਤੇ ਫੁੱਲਾਂ ਨਾਲ ਸ਼ਿੰਗਾਰੇ ਕਾਲਜ ਵਿਚ ਗੁਰਬਾਣੀ -ਧੁਨਾਂ ਦੀ ਗੂੰਜਾਂ ਨਾਲ ਰੂਹਾਨੀ ਵਾਤਾਵਰਨ ਸਿਰਜਿਆ ਗਿਆ ਅਤੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਕੀਰਤਨੀ ਜੱਥੇ ਵਲੋਂ ਰੱਬੀ ਬਾਣੀ ਦੀ ਛਹਿਬਰ ਲਗਾੳਂੁਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨੌਲਿਜੀ ਦੀ ਚੜ੍ਹਦੀ ਕਲਾ ਅਤੇ ਵਿਦਿਆਰਥੀਆਂ ਦੀ ਸਫਲਤਾਵਾਂ ਲਈ ਸਮੂਹ ਸੰਗਤਾਂ ਵਲੋਂ ਅਰਦਾਸ ਕੀਤੀ ਗਈ ।ਇਸ ਮੌਕੇ ਕਾਲਜ ਮੈਂਬਰ ਇੰਚਾਰਜ ਡਾ ਤਰਵਿੰਦਰ ਸਿੰਘ ਚਾਹਲ, ਡਾ: ਸੁਖਬੀਰ ਸਿੰਘ, ਸ: ਅਰਵਿੰਦਰਪਾਲ ਸਿੰਘ ਭਾਟੀਆ, ਸ: ਓਮਰਾਉ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਸੀ ਕੇ ਡੀ ਇੰਸਟੀਟਿਉਟ ਦੀਆ ਵਿਦਿਅਕ ਅਤੇ ਪਲੇਸਮੈਂਟ ਖੇਤਰਾਂ ਵਿਚ ਮਾਰੀਆਂ ਮੱਲਾਂ ਬਾਬਤ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ: ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਸ: ਕੁਲਜੀਤ ਸਿੰਘ ਸਾਹਨੀ ਅਤੇ ਐਡੀਸ਼ਨਲ ਸਕੱਤਰ ਸ: ਜਸਪਾਲ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਚੰਗੇ ਨੰਬਰ ਲੈਕੇ ਉਨਤੀ ਦੀਆਂ ਸ਼ਿਖਰਾਂ ਤੇ ਪੁੱਜਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਲੜਕੀਆਂ ਦੇ ਤਕਨੀਕੀ ਵਿਦਿਆ ਪ੍ਰਾਪਤ ਕਰਨ ਪ੍ਰਤਿ ਰੁਝਾਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਅੰਤ ਕਾਲਜ ਪ੍ਰਿੰਸੀਪਲ ਸੁਦੇਸ਼ ਕੁਮਾਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਕਤ ਸ਼ਖਸੀਅਤਾਂ ਤੋਂ ਇਲਾਵਾ ਵਾਈਸ ਪ੍ਰਿਸੀਪਲ ਡਾ: ਗੁਰਜੀਤ ਸਿੰਘ, ਪ੍ਰੋ: ਸਿਮਰਨਜੀਤ ਕੌਰ , ਕਾਲਜ ਸਟਾਫ ਅਤੇ ਵਿਦਿਆਰਥੀ ਹਾਜਰ ਸਨ।