ਜੇਕਰ ਮਨ ਵਿਚ ਕਿਸੇ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਦ੍ਰਿੜ ਇਰਾਦਾ ਕਰ ਲਿਆ ਜਾਏ ਤਾਂ ਉਹ ਜ਼ਰੂਰ ਹਾਸਿਲ ਕੀਤਾ ਜਾ ਸਕਦਾ ਹੈ। ਬੱਸ ਲੋੜ ਹੁੰਦੀ ਹੈ ਸਖਤ ਮਿਹਨਤ ਤੇ ਲਗਨ ਦੀ। ਜੀ ਹਾਂ ਇਹ ਗੱਲ ਨਾਭਾ ਦੀ ਰਹਿਣ ਵਾਲੀ ਮੁਸਕਾਨ ਗਰਗ ਨੇ ਸੱਚ ਕਰ ਦਿਖਾਈ ਹੈ। ਉਸ ਨੇ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਮੁਸਕਾਨ ਗਰਗ 23 ਸਾਲ ਦੀ ਉਮਰ ਵਿਚ ਜੱਜ ਬਣ ਗਈ ਹੈ।
ਆਪਣੇ ਵਿਚਾਰ ਸਾਂਝੇ ਕਰਦਿਆਂ ਮੁਸਕਾਨ ਗਰਗ ਨੇ ਦੱਸਿਆ ਕਿ ਜਦੋਂ ਮੈਂ ਸੱਤਵੀਂ ਕਲਾਸ ਵਿਚ ਪੜ੍ਹਦੀ ਹੁੰਦੀ ਸੀ ਤਾਂ ਇਕ ਜੱਜ ਨੂੰ ਆਰਡਰ ਆਰਡਰ ਕਰਦੇ ਦੇਖਿਆ ਤਾਂ ਉਸ ਨੇ ਤੈਅ ਕਰ ਲਿਆ ਸੀ ਕਿ ਮੈਂ ਇੱਕ ਦਿਨ ਜੱਜ ਬਣਾਂਗੀ। ਮੁਸਕਾਨ ਨੇ ਪਟਿਆਲਾ ਲਾਅ ਕਾਲਜ ਵਿੱਚ ਉਸ ਨੇ ਉਚ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਰਾਜਸਥਾਨ ਵਿਖੇ ਉਸ ਨੇ ਪੇਪਰ ਦਿੱਤਾ ਅਤੇ ਉਸ ਦਾ ਪੰਜਵਾਂ ਰੈਂਕ ਆਇਆ।
ਨਾਲ ਹੀ ਮੁਸਕਾਨ ਨੇ ਦੱਸਿਆ ਕਿ ਮੈਨੂੰ ਮੇਰੇ ਮਾਤਾ-ਪਿਤਾ ਨੇ ਪੂਰਾ ਸਪੋਰਟ ਕੀਤਾ ਜਿਸ ਸਦਕਾ ਮੈਂ ਇਹ ਮੁਕਾਮ ਹਾਸਲ ਕਰ ਸਕੀ ਹਾਂ ਤੇ ਆਪਣਾ ਜੱਜ ਬਣਨ ਦਾ ਸੁਪਨਾ ਪੂਰਾ ਕੀਤਾ ਹੈ। ਮੁਸਕਾਨ ਦੇ ਪਿਤਾ ਵੀ ਆਪਣੀ ਧੀ ਦੀ ਇਸ ਉਪਲਬਧੀ ‘ਤੇ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਮੁਸਕਾਨ ਬਚਪਨ ਤੋਂ ਹੀ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ ਤੇ ਅੱਜ ਉਸ ਨੇ ਆਪਣੀ ਮਿਹਨਤ ਸਦਕਾ ਜੱਜ ਬਣਨ ਦਾ ਸਫਰ ਤੈਅ ਕੀਤਾ ਹੈ।
ਪੰਜਾਬ ਦੀ ਧੀ ਨੇ ਕਰਵਾਈ ਬੱਲੇ-ਬੱਲੇ, 23 ਸਾਲਾਂ ਦੀ ਮੁਸਕਾਨ ਨੇ ਜੱਜ ਬਣ ਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ !
