- admin
- Education
ਚੀਫ਼ ਖ਼ਾਲਸਾ ਦੀਵਾਨ ਵਲੋਂ ਪੰਜਾਬੀ ਭਾਸ਼ਾ ਦੀ ਮਹਾਨਤਾ ਨੂੰ ਸਮਰਪਿਤ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਕਰਾਉਣ ਦਾ ਕੀਤਾ ਗਿਆ ਫੈਸਲਾ

ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਦਫ਼ਤਰ ਵਿਖੇ ਦੀਵਾਨ ਦੇ ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਦੀਵਾਨ ਅਧੀਨ ਚੱਲ ਰਹੀ ਐਜੂਕੇਸ਼ਨਲ ਕਮੇਟੀ ਦੀ ਇਕੱਤਰਤਾ ਆਯੋਜਿਤ ਕੀਤੀ ਗਈ । ਇਸ ਦੌਰਾਨ ਚੀਫ਼ ਖ਼ਾਲਸਾ ਦੀਵਾਨ ਵਲੋਂ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ 21, 22, 23 ਨਵੰਬਰ, 2024 ਨੂੰ ਕਰਵਾਉਣ ਦਾ ਨਿਰਣਾ ਲਿਆ ਗਿਆ। ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਅਮਰਜੀਤ ਸਿੰਘ ਦੂਆ ਦੇ ਸੁਝਾਅ ਅਨੁਸਾਰ ਇਹ ਕਾਨਫ਼ਰੰਸ ਪੰਜਾਬੀ ਭਾਸ਼ਾ ਦੀ ਮਹਾਨਤਾ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਅਜੋਕੇ ਸੰਕਟ ਦੇ ਦੌਰ ਵਿਚੋਂ ਲੰਘ ਰਹੀ ਪੰਜਾਬੀ ਭਾਸ਼ਾ ਦੀ ਮਹਾਨਤਾ ਨੂੰ ਉਜਾਗਰ ਕਰਦਿਆਂ ਯੂਵਾ ਪੀੜ੍ਹੀ ਨੂੰ ਆਪਣੇ ਪੰਜਾਬੀ ਭਾਸ਼ਾ, ਵਿਰਸੇ, ਸਭਿਆਚਾਰ ਅਤੇ ਮੂਲ ਨਾਲ ਜ਼ੋੜਿਆ ਜਾ ਸਕੇ। ਇਸ ਮੌਕੇ ਪੰਜਾਬ ਵਿਚ ਕੇਂਦਰ ਸ਼ਾਸਤ ਸਰਕਾਰੀ ਅਦਾਰਿਆਂ ਵਿਚ ਪੰਜਾਬੀ ਭਾਸ਼ਾ ਨੂੰ ਅਣਡਿਠ ਕਰਨ ਸਬੰਧੀ ਰੋਸ ਪ੍ਰਗਟ ਕਰਦਿਆਂ ਮਤਾ ਪਾਸ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਦਫ਼ਤਰੀ ਭਾਸ਼ਾ ਵਜੋ ਮਾਨਤਾ ਬਰਕਰਾਰ ਰਖਣ ਦੀ ਲੋੜ ਤੇ ਜ਼ੋਰ ਦਿਤਾ ਗਿਆ । ਇਸ ਮੌਕੇ ਡਾ. ਦੂਆ ਨੇ ਤਿੰਨ ਦਿਨਾਂ ਵਿਦਿਅਕ ਕਾਨਫ਼ਰੰਸ ਦੇ ਪ੍ਰੋਗਰਾਮਾਂ ਅਤੇ ਪ੍ਰਬੰਧਾਂ ਬਾਬਤ ਵਿਸਥਾਰ ਪੂਰਵਕ ਵੇਰਵਾ ਦਿਤਾ ਜਿਸ ਤਹਿਤ ਸ੍ਰੀ ਅਖੰਡ ਪਾਠ ਦੀ ਆਰੰਭਤਾ ਤੋਂ ਲੈ ਕੇ, ਨਗਰ ਕੀਰਤਨ, ਪ੍ਰਦਰਸ਼ਨੀਆਂ, ਕੀਰਤਨ ਦਰਬਾਰ, ਸੈਮੀਨਾਰ ਆਯੋਜਨ, ਲਾਈਟ ਐਂਡ ਸਾਊਂਡ ਪਰੋਗਰਾਮ ਅਤੇ ਕਾਨਫ਼ਰੰਸ ਦੀ ਸਮਾਪਤੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ । ਮੀਟਿੰਗ ਦੌਰਾਨ ਦੀਵਾਨ ਦੇ ਕਾਰਜਕਾਰੀ ਪ੍ਰਧਾਨ/ਮੀਤ ਪ੍ਰਧਾਨ ਸ. ਜਗਜੀਤ ਸਿੰਘ, ਆਨਰੇਰੀ ਸਕੱਤਰ ਸ.ਸਵਿੰਦਰ ਸਿੰਘ ਕੱਥੂਨੰਗਲ ਅਤੇ ਐਡੀਸ਼ਨਲ ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਸ.ਸੁਖਜਿੰਦਰ ਸਿੰਘ ਪ੍ਰਿੰਸ ਨੇ ਸਾਂਝੇ ਤੌਰ ਤੇ ਕਿਹਾ ਕਿ ਇਸ ਕਾਨਫ਼ਰੰਸ ਨੂੰ ਸਫਲ ਤਰੀਕੇ ਨਾਲ ਨੇਪਰੇ ਚਾੜ੍ਹਣਾ ਗੁਰੂ ਦੇ ਓਟ ਆਸਰੇ ਅਤੇ ਆਪਸੀ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਹੈ। ਉਹਨਾਂ ਸਭ ਨੂੰ ਮਿਲ ਕੇ ਆਪਣੀ ਮਿਹਨਤ ਨਾਲ ਇਸ ਕਾਨਫ਼ਰੰਸ ਨੂੰ ਵਿਸ਼ਵ ਪੱਧਰ ਤੇ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਤੇ ਜ਼ੋਰ ਦਿਤਾ । ਮੀਟਿੰਗ ਵਿਚ ਹਾਜ਼ਰ ਮੈਂਬਰ ਸਾਹਿਬਾਨ ਵਲੋਂ ਆਸ ਕੀਤੀ ਗਈ ਕਿ ਇਹ ਕਾਨਫ਼ਰੰਸ ਪੰਜਾਬੀ ਭਾਸ਼ਾ ਦੇ ਮਾਣ ਸਤਿਕਾਰ ਨੂੰ ਵਧਾਉਣ ਅਤੇ ਨਵੀ ਪੀੜ੍ਹੀ ਨੂੰ ਉਸ ਦੀ ਮਹਾਨਤਾ ਸਬੰਧੀ ਜਾਗਰੂਕ ਕਰਨ ਵਿਚ ਸਾਰਥਕ ਭੂਮਿਕਾ ਨਿਭਾਵੇਗੀ।ਇਸ ਮੌਕੇ ਦੀਵਾਨ ਦੇ ਕਾਰਜਕਾਰੀ ਪ੍ਰਧਾਨ/ਮੀਤ ਪ੍ਰਧਾਨ ਸ. ਜਗਜੀਤ ਸਿੰਘ, ਆਨਰੇਰੀ ਸਕੱਤਰ ਸ.ਸਵਿੰਦਰ ਸਿੰਘ ਕੱਥੂਨੰਗਲ,ਸਥਾਨਕ ਪ੍ਰਧਾਨ ਸ.ਕੁਲਜੀਤ ਸਿੰਘ ਸਾਹਨੀ , ਐਡੀਸ਼ਨਲ ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਸ.ਸੁਖਜਿੰਦਰ ਸਿੰਘ ਪ੍ਰਿੰਸ,ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ.ਅਮਰਜੀਤ ਸਿੰਘ ਦੂਆ,ਦੀਵਾਨ ਦੇ ਐਡੀਸ਼ਨਲ ਆਨਰੇਰੀ ਸਕੱਤਰ ਸ.ਜਸਪਾਲ ਸਿੰਘ ਢਿੱਲੋਂ, ਬੀਬੀ ਕਿਰਨਜੋਤ ਕੌਰ, ਸ. ਗੁਰਪ੍ਰੀਤ ਸਿੰਘ ਸੇਠੀ, ਸ. ਰਾਜਿੰਦਰ ਸਿੰਘ ਮਰਵਾਹਾ, ਪ੍ਰੋ: ਭੁਪਿੰਦਰ ਸਿੰਘ ਸੇਠੀ, ਸ. ਰਾਬਿੰਦਰਬੀਰ ਸਿੰਘ ਭੱਲਾ, ਸ. ਅਮਰਦੀਪ ਸਿੰਘ ਮਰਵਾਹਾ, ਸ.ਸਰਜੋਤ ਸਿੰਘ ਸਾਹਨੀ ਅਤੇ ਚੀਫ਼ ਖਾਲਸਾ ਦੀਵਾਨ ਦੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਹਾਜ਼ਰ ਸਨ।
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ