Site icon Amritsar Awaaz

Muktsar – Kotak Pura ਰੋਡ ’ਤੇ ਕਹਿਰ: ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਬਣੀ ਅੱਗ ਦਾ ਗੋਲਾ, ਚਾਲਕ ਨੇ ਮਸਾਂ ਬਚਾਈ ਜਾਨ !

ਇਕੱਤਰ ਜਾਣਕਾਰੀ ਅਨੁਸਾਰ ਇਕ ਕਾਰ ਸਵਾਰ ਵਿਅਕਤੀ ਕੋਟਕਪੂਰਾ ਤੋਂ ਮੁਕਤਸਰ ਵੱਲ ਆ ਰਿਹਾ ਸੀ ਕਿ ਪਿੰਡ ਝਬੇਲਵਾਲੀ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਅਚਾਨਕ ਉਸਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਕਿਨਾਰੇ ਇਕ ਟਾਹਲੀ ਦੇ ਦਰੱਖਤ ’ਚ ਜਾ ਵੱਜੀ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ।

ਮੁਕਤਸਰ-ਕੋਟਕਪੂਰਾ ਰੋਡ ’ਤੇ ਅੱਜ ਕਰੀਬ 11 ਵਜੇ ਇਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਪੂਰੀ ਤਰ੍ਹਾਂ ਸੜ ਗਈ ਜਦਕਿ ਕਾਰ ਚਾਲਕ ਵਾਲ-ਵਾਲ ਬਚ ਗਿਆ। ਇਕੱਤਰ ਜਾਣਕਾਰੀ ਅਨੁਸਾਰ ਇਕ ਕਾਰ ਸਵਾਰ ਵਿਅਕਤੀ ਕੋਟਕਪੂਰਾ ਤੋਂ ਮੁਕਤਸਰ ਵੱਲ ਆ ਰਿਹਾ ਸੀ ਕਿ ਪਿੰਡ ਝਬੇਲਵਾਲੀ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਅਚਾਨਕ ਉਸਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਕਿਨਾਰੇ ਇਕ ਟਾਹਲੀ ਦੇ ਦਰੱਖਤ ’ਚ ਜਾ ਵੱਜੀ। ਇਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਕਾਰ ਸਵਾਰ ਨੇ ਮਸਾਂ ਹੀ ਆਪਣੀ ਜਾਨ ਬਚਾਈ। ਕਾਰ ਸੀਐਨਜੀ ਗੈਸ ’ਤੇ ਸੀ। ਹਾਦਸੇ ਦਾ ਪਤਾ ਲੱਗਦਿਆਂ ਵੱਡੀ ਗਿਣਤੀ ’ਚ ਲੋਕ ਇਕੱਤਰ ਹੋ ਗਏ ਜਿਨ੍ਹਾਂ ਨੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਿਆਦਾ ਤੇਜ਼ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਸੜ ਗਈ।

Exit mobile version