Site icon Amritsar Awaaz

Big News : ਚੰਡੀਗੜ੍ਹ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਤਿੰਨ ਜਣਿਆਂ ਦੀ ਮੌਤ; ਤਿੰਨ ਜਣੇ ਜ਼ਖਮੀ !

ਚੰਡੀਗੜ੍ਹ ਦੇ ਸੈਕਟਰ-5 ਤੇ 8 ਦੇ ਮੋੜ ’ਤੇ ਐਤਵਾਰ ਨੂੰ ਨੇੜੇ ਨਸ਼ੇ ’ਚ ਧੁੱਤ ਇਕ ਕਾਰ ਚਾਲਕ ਨੇ ਈ-ਰਿਕਸ਼ਾ ਤੇ ਸਾਈਕਲ ਸਵਾਰ ਸਮੇਤ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ’ਚ 2 ਔਰਤਾਂ ਸਮੇਤ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਰੂਪ ਜ਼ਖ਼ਮੀ ਹੋ ਗਏ ਹਨ।

ਚੰਡੀਗੜ੍ਹ ਦੇ ਸੈਕਟਰ-5 ਤੇ 8 ਦੇ ਮੋੜ ’ਤੇ ਐਤਵਾਰ ਨੂੰ ਨੇੜੇ ਨਸ਼ੇ ’ਚ ਧੁੱਤ ਇਕ ਕਾਰ ਚਾਲਕ ਨੇ ਈ-ਰਿਕਸ਼ਾ ਤੇ ਸਾਈਕਲ ਸਵਾਰ ਸਮੇਤ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਹਾਦਸੇ ’ਚ 2 ਔਰਤਾਂ ਸਮੇਤ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਰੂਪ ਜ਼ਖ਼ਮੀ ਹੋ ਗਏ ਹਨ। ਹਾਦਸਾ ਐਤਵਾਰ ਸ਼ਾਮ ਕਰੀਬ 4.45 ਵਜੇ ਵਾਪਰਿਆ, ਜਦੋਂ ਮੁਲਜ਼ਮ ਕਾਰ ਚਾਲਕ ਆਪਣੀ ਮਾਰੂਤੀ ਐੱਸਐਕਸ-4 ਕਾਰ ਵਿਚ ਜੈਅੰਤੀ ਮਾਜਰੀ ਤੋਂ ਕਿਸ਼ਨਗੜ੍ਹ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸੈਕਟਰ-4 ਦੇ ਪੈਟਰੋਲ ਪੰਪ ਵੱਲੋਂ ਕਿਸ਼ਨਗੜ੍ਹ ਦੀ ਦਿਸ਼ਾ ’ਚ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ ਕਿ ਸੈਕਟਰ-5/8 ਦੇ ਮੋੜ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ। ਮਾਮਲੇ ’ਚ ਸੈਕਟਰ-3 ਥਾਣਾ ਪੁਲਿਸ ਨੇ ਡਿਊਟੀ ’ਤੇ ਤਾਇਨਾਤ ਟ੍ਰੈਫਿਕ ਕਰਮਚਾਰੀ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਮੁਲਜ਼ਮ ਹੋਰ ਜ਼ਖ਼ਮੀਆਂ ਨਾਲ ਸੈਕਟਰ-16 ਹਸਪਤਾਲ ’ਚ ਦਾਖ਼ਲ ਸੀ, ਇਸ ਲਈ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਿਸ ਮ੍ਰਿਤਕ ਮਹਿਲਾਵਾਂ ਤੇ ਇਕ ਵਿਅਕਤੀ ਤੇ ਹੋਰ ਜ਼ਖ਼ਮੀਆਂ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ।

ਕਿਸ਼ਨਗੜ੍ਹ ਦਾ ਰਹਿਣ ਵਾਲਾ 28 ਸਾਲਾ ਰਾਹੁਲ ਆਪਣੀ ਮਾਰੂਤੀ ਐੱਸਐਕਸ-4 ਕਾਰ ਵਿਚ ਜੈਅੰਤੀ ਮਾਜਰਾ (ਪੰਜਾਬ) ਤੋਂ ਆਪਣੇ ਘਰ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਉਹ ਕਾਰ ਵਿਚ ਇਕੱਲਾ ਸੀ ਅਤੇ ਭੰਗ ਦੇ ਨਸ਼ੇ ਵਿਚ ਧੁੱਤ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਸ਼ਾਮ ਕਰੀਬ 4.45 ਵਜੇ ਉਹ ਸੈਕਟਰ-4 ਪੈਟਰੋਲ ਪੰਪ ਤੋਂ ਕਿਸ਼ਨਗੜ੍ਹ ਵੱਲ ਤੇਜ਼ ਰਫ਼ਤਾਰ ਨਾਲ ਵਧ ਰਿਹਾ ਸੀ। ਹੀਰਾ ਸਿੰਘ ਚੌਕ ਤੋਂ ਪਹਿਲਾਂ ਸੈਕਟਰ-5 ਵੱਲ ਜਾਣ ਵਾਲੇ ਮੋੜ ਦੇ ਨੇੜੇ ਉਸ ਨੇ ਸਵਾਰੀਆਂ ਲੈ ਕੇ ਜਾ ਰਹੇ ਇਕ ਈ-ਰਿਕਸ਼ਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਮੁਲਜ਼ਮ ਵਾਹਨ ’ਤੇ ਕਾਬੂ ਗੁਆ ਬੈਠਾ ਅਤੇ ਹੀਰਾ ਸਿੰਘ ਚੌਕ ਵੱਲੋਂ ਆ ਰਹੇ ਸਾਈਕਲ ਸਵਾਰ ਅਤੇ ਇਕ ਮਾਰੂਤੀ ਬਲੇਨੋ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਹਾਦਸੇ ਵੇਲੇ ਸਾਈਕਲ ਸਵਾਰ ਅਤੇ ਬਲੇਨੋ ਕਾਰ ਸੈਕਟਰ-5 ਦੇ ਕਟ ਤੋਂ ਅੰਦਰ ਮੁੜ ਰਹੇ ਸਨ। ਇਸ ਭਿਆਨਕ ਸੜਕ ਹਾਦਸੇ ਵਿਚ ਸਾਈਕਲ ਸਵਾਰ ਅਤੇ ਈ-ਰਿਕਸ਼ਾ ਸਵਾਰ ਯਾਤਰੀਆਂ ਅਤੇ ਚਾਲਕ ਸਮੇਤ ਕੁੱਲ 6 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚ ਮੁਲਜ਼ਮ ਕਾਰ ਚਾਲਕ ਵੀ ਸ਼ਾਮਲ ਹੈ। ਹਾਲਾਂਕਿ ਇਨੋਵਾ ਅਤੇ ਬਲੇਨੋ ਕਾਰ ਵਿਚ ਸਵਾਰ ਲੋਕਾਂ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ।

Exit mobile version