Bathinda ਰੇਲਵੇ ਸਟੇਸ਼ਨ ‘ਤੇ ਪਾਰਸਲ ਕਾਊਂਟਰ ਨੇੜੇ ਪਟੜੀਆਂ ‘ਤੇ ਮਿਲੀ ਇੱਕ ਨਵਜੰਮੇ ਬੱਚੇ ਦੀ ਲਾਸ਼ !

Bathinda News : ਸ਼ੁੱਕਰਵਾਰ ਸਵੇਰੇ ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਨੰਬਰ ਛੇ ਦੇ ਪਾਰਸਲ ਘਰ ਕੋਲ ਪਟੜੀਆਂ ‘ਤੇ ਇੱਕ ਨਵਜੰਮੇ ਬੱਚੇ ਦੀ ਲਾਸ਼ ਪਈ ਮਿਲੀ। ਬੱਚੇ ਦੀ ਇੱਕ ਲੱਤ ਨੂੰ ਅਵਾਰਾ ਕੁੱਤੇ ਨੋਚ ਨੋਚ ਕੇ ਖਾ ਗਏ। ਇਸ ਬੱਚੇ ਦੀ ਲਾਸ਼ ਦੇ ਕੋਲ ਮਹਿਲਾ ਦੇ ਕੱਪੜੇ ਵੀ ਪਏ ਨਜ਼ਰ ਆ ਰਹੇ ਹਨ। ਫਿਲਹਾਲ ਜੀਆਰਪੀ ਅਤੇ ਆਰਪੀਐਫ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ

Bathinda News : ਸ਼ੁੱਕਰਵਾਰ ਸਵੇਰੇ ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਨੰਬਰ ਛੇ ਦੇ ਪਾਰਸਲ ਘਰ ਕੋਲ ਪਟੜੀਆਂ ‘ਤੇ ਇੱਕ ਨਵਜੰਮੇ ਬੱਚੇ ਦੀ ਲਾਸ਼ ਪਈ ਮਿਲੀ। ਬੱਚੇ ਦੀ ਇੱਕ ਲੱਤ ਨੂੰ ਅਵਾਰਾ ਕੁੱਤੇ ਨੋਚ ਨੋਚ ਕੇ ਖਾ ਗਏ। ਇਸ ਬੱਚੇ ਦੀ ਲਾਸ਼ ਦੇ ਕੋਲ ਮਹਿਲਾ ਦੇ ਕੱਪੜੇ ਵੀ ਪਏ ਨਜ਼ਰ ਆ ਰਹੇ ਹਨ। ਫਿਲਹਾਲ ਜੀਆਰਪੀ ਅਤੇ ਆਰਪੀਐਫ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ।

ਫਿਲਹਾਲ ਇਸ ਬੱਚੇ ਨੂੰ ਜਨਮ ਤੋਂ ਬਾਅਦ ਇੱਥੇ ਕੌਣ ਸੁੱਟ ਕੇ ਗਿਆ ਅਜੇ ਪਤਾ ਨਹੀਂ। ਸੂਚਨਾ ਮਿਲਦੇ ਹੀ ਸਹਾਰਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਮੈਂਬਰ ਸੰਦੀਪ ਗਿੱਲ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਆਪਣੀ ਕਾਰਵਾਈ ਕਰਨ ਤੋਂ ਉਪਰੰਤ ਇਸ ਬੱਚੇ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਸਟਰੀ ਵਿੱਚ ਰੱਖਿਆ ਜਾਵੇਗਾ।

ਦੂਜੇ ਪਾਸੇ ਸ਼ਨਾਖਤ ਨੂੰ ਲੈ ਕੇ ਇਸ ਲਾਸ਼ ਨੂੰ ਲੈ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਜਾਣਾ ਹੈ। ਉੱਥੇ ਇਸ ਦੀ ਸ਼ਨਾਖਤ ਕੀਤੀ ਜਾਵੇਗੀ। ਪੁਲਿਸ ਇਸ ਮ੍ਰਿਤਕ ਬੱਚੇ ਦੇ ਮਾਤਾ ਪਿਤਾ ਦੀ ਭਾਲ ਕਰ ਰਹੀ ਹੈ ਕਿ ਆਖਰ ਕਿਸ ਮਾਂ ਨੇ ਆਪਣੇ ਨਵੇਂ ਜਨਮੇ ਬੱਚੇ ਨੂੰ ਠੰਡ ਦੇ ਵਿੱਚ ਹੀ ਸੁੱਟ ਦਿੱਤਾ ਅਤੇ ਉਸਦੀ ਮੌਤ ਹੋ ਗਈ।

Leave a Reply

Your email address will not be published. Required fields are marked *