Australia: ’ਚ ਵਾਪਰਿਆ ਭਾਣਾ- ਰਾਜਪੁਰਾ ਦੇ ਨੌਜਵਾਨ ਦੀ ਦੋਸਤ ਸਣੇ ਡੁੱਬ ਕੇ ਮੌਤ, ਫਰਵਰੀ ’ਚ ਵਿਆਹ ਲਈ ਆਉਣਾ ਸੀ ਪੰਜਾਬ !

ਆਸਟ੍ਰੇਲੀਆ ’ਚ ਰਹਿੰਦੇ ਪੰਜਾਬ ਦੇ ਰਾਜਪੁਰਾ ਦੇ ਨੌਜਵਾਨ ਤੇ ਹਰਿਆਣਾ ਮੂਲ ਦੇ ਉਸ ਦੇ ਦੋਸਤ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਰਾਜਪੁਰਾ ਦੇ ਫੋਕਲ ਪੁਆਇੰਟ ਵਸਨੀਕ ਅਮਰੀਸ਼ ਖਿਲਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਚਿਨ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ’ਚ ਰਹਿੰਦਾ ਸੀ।

ਬੀਤੀ 25 ਜਨਵਰੀ 2026 ਨੂੰ ਉਹ ਆਪਣੀ ਮੰਗੇਤਰ ਤੇ ਬਚਪਨ ਦੇ ਦੋਸਤ ਹਰਿਆਣਾ ਮੂਲ ਦੇ ਸਾਹਿਲ ਬਤਰਾ ਤੇ ਉਸ ਦੀ ਪਤਨੀ ਨਾਲ ਬੈਲਿੰਜਨ ਦੇ ਉੱਤਰੀ ਇਲਾਕੇ ਗਲੇਨਿਫਰ ਸਥਿਤ ‘ਜੌਨ ਲੌਕ ਪਲੇਸ’ ਵਿਖੇ ਘੁੰਮਣ ਗਏ ਸਨ। ਇੱਥੇ ਉਹ ਸਚਿਨ ਤੇ ਸਾਹਿਲ ਨਹਾਉਣ ਲਈ ਪਾਣੀ ’ਚ ਉਤਰੇ ਤਾਂ ਫਸ ਗਏ।

ਸਚਿਨ ਦੀ ਮੰਗੇਤਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡੂੰਘੇ ਪਾਣੀ ਡੁੱਬ ਗਏ। ਰੈਸਕਿਊ ਟੀਮ ਨੇ ਕਰੀਬ ਅੱਠ ਘੰਟੇ ਦੀ ਮੁਸ਼ੱਕਤ ਮਗਰੋਂ ਦੋਵਾਂ ਦੀਆਂ ਲਾਸ਼ਾਂ ਕੱਢੀਆਂ। ਸਚਿਨ ਨੇ ਇਸੇ ਫਰਵਰੀ ਮਹੀਨੇ ਵਿਆਹ ਲਈ ਪੰਜਾਬ ਆਉਣਾ ਸੀ। ਓਧਰ ਸਾਹਿਲ ਦੀ ਪਤਨੀ ਸੱਤ ਮਹੀਨਿਆਂ ਦੀ ਗਰਭਵਤੀ ਹੈ।

Leave a Reply

Your email address will not be published. Required fields are marked *