ਸਕੂਟਰੀ ਦੀ ਟੱਕਰ ਨਾਲ ਫਟਿਆ ਕਾਰ ਦਾ ਟਾਇਰ: ਹੁਣ ਸਵਾਲ ਇਹ- ਕਸੂਰ ਵੱਡੀ ਗੱਡੀ ਦਾ ਕਿ ਛੋਟੀ ਵਾਲੇ ਦਾ ?

ਧਰੇ ਹਾਦਸਾ ਵਾਪਰ ਜਾਵੇ ਤਾਂ ਆਮ ਕਰ ਕੇ ਕਿਹਾ ਜਾਂਦਾ ਹੈ ਕਿ ਕਸੂਰ ਵੱਡੀ ਗੱਡੀ ਵਾਲੇ ਦਾ। ਸਥਾਨਕ ਸ਼ਹੀਦ ਭਗਤ ਸਿੰਘ ਚੌਕ ਤੋਂ ਜਸਕਰਨ ਸਿੰਘ ਵਾਸੀ ਪਿੰਡ ਫੱਤੂ ਵਾਲ ਜ਼ਿਲ੍ਹਾ ਕਪੂਰਥਲਾ ਆਪਣੀ ਪੀਬੀ-09-ਏਆਰ-7871 ਨੰਬਰ ਵਾਲੀ ਸਕੌਡਾ ਕਾਰ ’ਚ ਸ਼ਹੀਦ ਊਧਮ ਸਿੰਘ ਚੌਕ ਵੱਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਇਕ ਨੌਜੁਆਨ ਪੀਬੀ-08-ਡੀਐਕਸ-7831 ਨੰਬਰ ਵਾਲੀ ਐਕਟਿਵਾ ’ਤੇ ਸਵਾਰ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਵੱਲ ਜਾ ਰਿਹਾ ਸੀ।

ਕਿਧਰੇ ਹਾਦਸਾ ਵਾਪਰ ਜਾਵੇ ਤਾਂ ਆਮ ਕਰ ਕੇ ਕਿਹਾ ਜਾਂਦਾ ਹੈ ਕਿ ਕਸੂਰ ਵੱਡੀ ਗੱਡੀ ਵਾਲੇ ਦਾ। ਸਥਾਨਕ ਸ਼ਹੀਦ ਭਗਤ ਸਿੰਘ ਚੌਕ ਤੋਂ ਜਸਕਰਨ ਸਿੰਘ ਵਾਸੀ ਪਿੰਡ ਫੱਤੂ ਵਾਲ ਜ਼ਿਲ੍ਹਾ ਕਪੂਰਥਲਾ ਆਪਣੀ ਪੀਬੀ-09-ਏਆਰ-7871 ਨੰਬਰ ਵਾਲੀ ਸਕੌਡਾ ਕਾਰ ’ਚ ਸ਼ਹੀਦ ਊਧਮ ਸਿੰਘ ਚੌਕ ਵੱਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਇਕ ਨੌਜੁਆਨ ਪੀਬੀ-08-ਡੀਐਕਸ-7831 ਨੰਬਰ ਵਾਲੀ ਐਕਟਿਵਾ ’ਤੇ ਸਵਾਰ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਵੱਲ ਜਾ ਰਿਹਾ ਸੀ।

ਟਰੈਫਿਕ ਵਧੇਰੇ ਹੋਣ ਕਰ ਕੇ ਐਕਟਿਵਾ ਸਵਾਰ ਕੋਲੋਂ ਕਾਰ ਦੇ ਮੂਹਰਲੇ ਪਹੀਏ ਨੂੰ ਟੱਕਰ ਵੱਜ ਗਈ, ਜਿਸ ਨਾਲ ਕਾਰ ਦਾ ਟਾਇਰ ਫੱਟ ਗਿਆ। ਐਕਟਿਵਾ ਸਵਾਰ ਦੌੜਿਆ ਨਹੀਂ, ਸਗੋਂ ਉਸਨੇ ਰੁਕ ਕੇ ਮਾਜਰਾ ਜਾਨਣ ਦੀ ਕੋਸ਼ਿਸ਼ ਕੀਤੀ। ਕਾਰ ਸਵਾਰ ਟਾਇਰ ਦੀ ਕੀਮਤ 5600/- ਰੁਪਏ ਦੀ ਮੰਗ ’ਤੇ ਅੜਿਆ ਹੋਇਆ ਸੀ ਜਦ’ਕਿ ਸਕੂਟਰੀ ਵਾਲਾ ਦੋ ਹਜ਼ਾਰ ਰੁਪਏ ਦੇਣ ਨੂੰ ਤਿਆਰ ਸੀ। ਮਾਮਲਾ ਜਾਨਣ ਲਈ ਲੋਕਾਂ ਦੀ ਭੀੜ ਲੱਗ ਗਈ।

ਭੀੜ ’ਚੋਂ ਕੁਝ ਚੋਣਵੇਂ ਲੋਕਾਂ ਨੇ ਦੋਹਾਂ ਨੂੰ ਅੱਧੇ ਅੱਧੇ ਪੈਸੇ ਪਾ ਕੇ ਟਾਇਰ ਪੁਆ ਲੈਣ ਤੇ ਸਮਝੌਤਾ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਕਾਰ ਜਾਂ ਐਕਟਿਵਾ ਦਾ ਹੋਰ ਕੋਈ ਵੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਇਹੀ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਸੀ ਕਿ ਸਕੂਟਰੀ ਦੀ ਟੱਕਰ ਨਾਲ ਕਾਰ ਦਾ ਟਾਇਰ ਕਿਵੇਂ ਫਟ ਗਿਆ।

Leave a Reply

Your email address will not be published. Required fields are marked *