Site icon Amritsar Awaaz

ਮੋਗਾ : ਵਿਆਹ ਸਮਾਗਮ ਤੋਂ ਵਾਪਿਸ ਆ ਰਹੀ ਪਿਕਅੱਪ ਗੱਡੀ ਫੁੱਟਪਾਥ ‘ਤੇ ਪਲਟੀ, 1 ਦੀ ਮੌਤ, 3 ਜ਼ਖਮੀ

ਮੋਗਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਘੱਲਕਲਾਂ ਕੋਲ ਵੱਡਾ ਸੜਕ ਹਾਦਸਾ ਵਾਪਰਿਆ ਹੈ। ਡੀਜੇ ਵਾਲੀ ਪਿਕਅੱਪ ਗੱਡੀ ਜੋ ਕਿ ਵਿਆਹ ਤੋਂ ਵਾਪਸ ਪਰਤ ਰਹੀ ਸੀ ਕਿ ਅਚਾਨਕ ਰਾਹ ਵਿਚ ਪਲਟ ਗਈ। ਗੱਡੀ ਵਿਚ 4 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ ਇਕ ਦੀ ਜਾਨ ਚਲੀ ਗਈ ਹੈ ਤੇ ਬਾਕੀ 3 ਜ਼ਖਮੀ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਗੱਡੀ ਦਾ ਸੰਤੁਲਨ ਅਚਾਨਕ ਵਿਗੜ ਗਿਆ ਤੇ ਇਸ ਤੋਂ ਬਾਅਦ ਗੱਡੀ ਫੁਟਪਾਥ ‘ਤੇ ਚੜ੍ਹ ਗਈ ਤੇ ਇਸ ਦੌਰਾਨ ਗੱਡੀ ਪਲਟ ਗਈ। ਗੱਡੀ ਦੇ ਪਲਟਦਿਆਂ ਹੀ ਡੀਜੇ ਦਾ ਸਾਰਾ ਸਾਮਾਨ ਸੜਕ ‘ਤੇ ਪਲਟ ਗਿਆ। ਘਟਨਾ ਵਾਲੀ ਥਾਂ ‘ਤੇ ਮੌਜੂਦ ਰਾਹਗੀਰਾਂ ਵੱਲੋਂ ਤੁਰੰਤ ਗੱਡੀ ਵਿਚ ਸਵਾਰ ਲੋਕਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਇਕ ਦੀ ਮੌਤ ਹੋ ਗਈ ਹੈ ਤੇ ਬਾਕੀ ਹਸਪਤਾਲ ਵਿਚ ਜੇਰੇ ਇਲਾਜ ਹਨ। ਪੁਲਿਸ ਘਟਨਾ ਵਾਲੀ ਥਾਂ ਉਤੇ ਪਹੁੰਚ ਗਈ ਤੇ ਉਨ੍ਹਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version