ਮਲੋਟ : ਸਕੂਲ ਜਾਂਦੇ ਸਮੇਂ 2 ਅਧਿਆਪਕ ਹੋਏ ਸੜਕ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ, ਦੂਜਾ ਜ਼ਖਮੀ

ਪੰਜਾਬ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਰੋਜ਼ਾਨਾ ਕਈ ਸੜਕ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ। ਇੱਥੇ ਸਵੇਰੇ ਸਕਿਲ ਜਾਂਦੇ ਸਮੇਂ 2 ਅਧਿਆਪਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇੱਕ ਅਧਿਕਾਪਕ ਦੀ ਮੌਤ ਹੋ ਗਈ ਹੈ, ਜਦਕਿ ਦੂਜਾ ਅਧਿਆਪਕ ਜ਼ਖਮੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਮਲੋਟ ਦੇ ਪ੍ਰਾਈਵੇਟ ਜੀ ਟੀਵੀ ਸਕੂਲ ਦੇ ਦੋ ਅਧਿਆਪਕ ਗਿੱਦੜਬਾਹਾ ਤੋਂ ਮਲੋਟ ਮੋਟਰਸਾਈਕਲ ‘ਤੇ ਆ ਰਹੇ ਸਨ। ਰਸਤੇ ਵਿੱਚ ਸੰਘਣੀ ਧੁੰਦ ਕਾਰਨ ਫੇੜੀ ਸਾਹਿਬ ਗੁਰਦੁਆਰਾ ਕੋਲ ਖੜੇ ਟਰੱਕ ਵਿੱਚ ਮੋਟਰਸਾਈਕਲ ਦੀ ਜ਼ੋਰਦਾਤ ਟੱਕਰ ਹੋ ਗਈ। ਟੱਕਰ ਵੱਜਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ।

ਹਾਦਸੇ ਵਿੱਚ ਮ੍ਰਿਤਕ ਅਧਿਆਪਕ ਨਾਲ ਜਾ ਰਿਹਾ ਦੂਜਾ ਅਧਿਆਪਕ ਜ਼ਖਮੀ ਹੋ ਗਿਆ। ਮ੍ਰਿਤਕ ਅਧਿਆਪਕ ਦੀ ਪਛਾਣ ਅਨਮੋਲ ਵਜੋਂ ਹੋਈ ਹੈ। ਉਸ ਦੀ ਉਮਰ 27 ਸਾਲ ਦੇ ਕਰੀਬ ਉਮਰ ਦੱਸੀ ਜਾ ਰਹੀ ਹੈ। ਮ੍ਰਿਤਕ ਅਧਿਆਪਕ ਅਨਮੋਲ ਜੀਟੀਵੀ ਸਕੂਲ ਵਿੱਚ ਕੰਪਿਊਟਰ ਦਾ ਟੀਚਰ ਸੀ। ਅਨਮੋਲ ਵਿਆਹਿਆ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਇੱਕ ਮਾਸੂਮ ਧੀ ਅਤੇ ਪਤਨੀ ਛੱਡ ਗਿਆ ਹੈ।

Leave a Reply

Your email address will not be published. Required fields are marked *