Site icon Amritsar Awaaz

ਫਾਜ਼ਿਲਕਾ: ‘ਚ ਸਵੇਰੇ-ਸਵੇਰੇ ਵਾਪਰਿਆ ਹਾਦਸਾ, ਸਕੂਲੀ ਬੱਚਿਆਂ ਨਾਲ ਭਰਿਆ Auto ਪਲਟਿਆ

ਫਾਜ਼ਿਲਕਾ ਦੇ ਮਹਾਰਾਜਾ ਅਗਰਸੇਨ ਚੌਕ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਇੱਕ ਆਟੋ ਰਿਕਸ਼ਾ ਅਚਾਨਕ ਪਲਟ ਗਿਆ। ਹਾਦਸੇ ਦੌਰਾਨ ਬੱਚੇ ਡਰ ਕੇ ਚੀਕਾਂ ਮਾਰਨ ਲੱਗ ਪਏ। ਹਾਲਾਂਕਿ, ਇਸ ਘਟਨਾ ਵਿੱਚ ਦੋ ਬੱਚੇ ਜ਼ਖਮੀ ਹੋ ਗਏ। ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਰਿਪੋਰਟਾਂ ਮੁਤਾਬਕ ਇੱਕ ਨਿੱਜੀ ਸਕੂਲ ਦੇ ਅੱਠ ਤੋਂ ਨੌਂ ਬੱਚੇ ਆਟੋ ਰਿਕਸ਼ਾ ਵਿੱਚ ਸਕੂਲ ਜਾ ਰਹੇ ਸਨ। ਅਚਾਨਕ ਆਟੋ ਦੇ ਸਾਹਮਣੇ ਸਾਈਕਲ ਸਵਾਰ ਕੁੜੀ ਆ ਗਈ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਤੇਜ਼ ਕੱਟ ਮਾਰਿਆ, ਜਿਸ ਕਾਰਨ ਆਟੋ ਰਿਕਸ਼ਾ ਮੌਕੇ ‘ਤੇ ਹੀ ਪਲਟ ਗਿਆ।
ਫਿਰ ਬੱਚਿਆਂ ਡਰ ਕੇ ਰੌਣ ਤੇ ਚੀਕਣ ਲੱਗ ਲੱਗ ਪਏ। ਆਸ-ਪਾਸ ਦੇ ਲੋਕ ਬੱਚਿਆਂ ਨੂੰ ਆਟੋ ਰਿਕਸ਼ਾ ਤੋਂ ਬਾਹਰ ਕੱਢਣ ਲਈ ਭੱਜੇ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਦੋ ਬੱਚੇ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਡਰਾਈਵਰ ਅਤੇ ਹੋਰ ਬੱਚਿਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਬੱਚਿਆਂ ਦੇ ਮਾਪੇ ਵੀ ਕਾਫੀ ਘਬਰਾਏ ਹੋਏ ਹਨ।

Exit mobile version