Site icon Amritsar Awaaz

ਤੂੜੀ ਨਾਲ ਭਰਿਆ ਟਰੱਕ Bolero ‘ਤੇ ਪਲਟਿਆ, ਗੱਡੀ ਦੇ ਡਰਾਈਵਰ ਦੀ ਹੋਈ ਦਰਦਨਾਕ ਮੌਤ !

ਉੱਤਰ ਪ੍ਰਦੇਸ਼ ਦੇ ਰਾਮਪੁਰ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਦਿੱਲੀ-ਨੈਨੀਤਾਲ ਹਾਈਵੇ-87 ‘ਤੇ ਵਾਪਰਿਆ। ਜਿਥੇ ਤੂੜੀ ਨਾਲ ਭਰਿਆ ਹੋਇਆ ਟਰੱਕ ਬਲੈਰੋ ਗੱਡੀ ‘ਤੇ ਪਲਟ ਗਿਆ। ਬਲੈਰੋ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ ਵਿਚ ਬੈਠੇ ਸ਼ਖਸ ਦੀ ਦਬਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।
ਸਾਰੀ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਟਰੱਕ ਜੋ ਕਿ ਤੂੜੀ ਨਾਲ ਭਰਿਆ ਹੁੰਦਾ ਹੈ ਤੇ ਜਦੋਂ ਉਹ ਇਕ ਕੱਟ ‘ਤੇ ਮੁੜਦਾ ਹੈ ਕਿ ਇੰਨੇ ਵਿਚ ਇਕ ਬਲੈਰੋ ਗੱਡੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਬਚਾਉਂਦੇ ਹੋਏ ਟਰੱਕ ਡਿਵਾਈਡਰ ਨਾਲ ਟਕਰਾ ਜਾਂਦਾ ਹੈ ਤੇ ਬਲੈਰੋ ਗੱਡੀ ਦੇ ਉਪਰ ਚੜ੍ਹ ਜਾਂਦਾ ਹੈ ਤੇ ਬਲੈਰੋ ਗੱਡੀ ਤੂੜੀ ਵਾਲੇ ਟਰੱਕ ਦੇ ਹੇਠਾਂ ਦਬ ਜਾਂਦੀ ਹੈ। ਬਲੈਰੋ ਗੱਡੀ ਦੇ ਡਰਾਈਵਰ ਦੀ ਹਾਦਸੇ ਵਿਚ ਜਾਨ ਚਲੀ ਗਈ ਹੈ।
ਜਾਣਕਾਰੀ ਮੁਤਾਬਕ ਉਸ ਦਾ ਸਰੀਰ ਇਸ ਹੱਦ ਤਕ ਕੁਚਲਿਆ ਗਿਆ ਕਿ ਉਸ ਦੀ ਰੀੜ੍ਹ ਦੀ ਹੱਡੀ ਦੇ ਵੀ ਕਈ ਟੁਕੜੇ ਹੋ ਗਏ ਹਨ। ਪੁਲਿਸ ਸੂਚਨਾ ਮਿਲਦਿਆਂ ਹੀ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤੇ ਕ੍ਰੇਨ ਤੇ ਬੁਲਡੋਜ਼ਰ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਟਰੱਕ ਨੂੰ ਸਿੱਧਾ ਕਰਕੇ ਖੜ੍ਹਾ ਕੀਤਾ ਗਿਆ ਤੇ ਬਲੈਰੋ ਗੱਡੀ ਦੇ ਡਰਾਈਵਰ ਦੀ ਮ੍ਰਿਤਕ ਦੇਹ ਜੋ ਕਿ ਬੁਰੀ ਤਰ੍ਹਾਂ ਫਸ ਚੁੱਕੀ ਸੀ, ਨੂੰ ਬਹੁਤ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ ਗਿਆ। ਹਾਦਸੇ ਮਗਰੋਂ ਕਈ ਘੰਟੇ ਸੜਕ ‘ਤੇ ਜਾਮ ਲੱਗਾ ਰਿਹਾ।

Exit mobile version