Site icon Amritsar Awaaz

ਜਲੰਧਰ ‘ਚ ਡੀਏਵੀ ਫਲਾਈਓਵਰ ‘ਤੇ ਹਾਦਸਾ, ਖੜ੍ਹੇ ਟਰੱਕ ‘ਚ ਵੱਜੀ ਕਾਰ, 2 ਲੋਕ ਹੋਏ ਜ਼ਖਮੀ !

ਜਲੰਧਰ ਦੇ ਡੀਏਵੀ ਫਲਾਈਓਵਰ ‘ਤੇ ਬੀਤੀ ਰਾਤ ਸੜਕ ਦੇ ਵਿਚ ਖੜ੍ਹੇ ਖਰਾਬ ਟਰੱਕ ਕਾਰਨ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਟਰੱਕ ਚਾਲਕ ਮਕਸੂਦਾਂ ਤੋਂ ਬਠਿੰਡਾ ਵੱਲ ਜਾ ਰਿਹਾ ਸੀ ਪਰ ਰਸਤੇ ਵਿਚ ਉਸ ਦਾ ਅਕਸੇਲ ਟੁੱਟ ਗਿਆ। ਇਸ ਨਾਲ ਪਿੱਛੇ ਤੋਂ ਆ ਰਹੀ ਬ੍ਰੇਜਾ ਕਾਰ ਟਰੱਕ ਵਿਚ ਟਕਰਾ ਗਈ। ਇਸ ਦੇ ਪਿੱਛੇ ਡਲਿਵਰੀ ਬੁਆਏ ਦੀ ਵੀ ਬਾਈਕ ਟਕਰਾ ਗਈ। ਹਾਦਸੇ ਵਿਚ ਡਲਿਵਰੀ ਬੁਆਏ ਦੇ ਸਿਰ ਵਿਚ ਸੱਟ ਵੱਜੀ ਹੈ। ਬ੍ਰੇਜਾ ਕਾਰ ਚਾਲਕਾਂ ਨੂੰ ਵੀ ਸੱਟਾਂ ਵੱਜੀਆਂ ਹਨ। ਡਿਲਵਰੀ ਬੁਆਏ ਦੀ ਪਛਾਣ ਜਲੰਧਰ ਦੇ ਹੀ ਰਹਿਣ ਵਾਲੇ ਸੰਨੀ ਤੇ ਕਾਰ ਚਾਲਕ ਦੀ ਪਛਾਣ ਲਵਲੀ ਵਜੋਂ ਹੋਈ ਹੈ। ਲਵਲੀ ਨੂੰ ਸਥਾਨਕ ਲੋਕਾਂ ਨੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਹੈ।


ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਮਕਸੂਦਾਂ ਤੋਂ ਬਠਿੰਡਾ ਜਾ ਰਿਹਾ ਸੀ। ਡੀਏਵੀ ਕਾਲਜ ਕੋਲ ਟਰੱਕ ਦਾ ਅਕਸੇਲ ਟੁੱਟ ਗਿਆ। ਇਸ ਨਾਲ ਟਰੱਕ ਸੜਕ ਦੇ ਵਿਚ ਹੀ ਖੜ੍ਹਾ ਹੋ ਗਿਆ। ਰਾਤ ਹੋਣ ਕਾਰਨ ਉਹ ਟਰੱਕ ਵਿਚ ਹੀ ਸੌਂ ਗਿਆ। ਕੁਝ ਸਮੇਂ ਬਾਅਦ ਪਿੱਛੇ ਤੋਂ ਕਾਰ ਟਕਰਾਗਈ ਤੇ ਇਸ ਦੀ ਚਪੇਟ ਵਿਚ ਬਾਈਕ ਸਵਾਰ ਡਲਿਵਰੀ ਬੁਆਏ ਨੂੰ ਵੀ ਲੈ ਲਿਆ।

ਪੁਲਿਸ ਮੌਕੇ ‘ਤੇ ਪਹੁੰਚੀ ਤੇ ਕਿਹਾ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸੜਕ ਵਿਚ ਖਰਾਬ ਟਰੱਕ ਵਿਚ ਕਾਰ ਚਾਲਕ ਟਕਰਾ ਗਿਆ ਜਿਸ ਦੇ ਬਾਅਦ ਉਹ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਸੜਕ ਦੇ ਵਿਚ ਖੜ੍ਹੇ ਖਰਾਬ ਦੋਵੇਂ ਵਾਹਨਾਂ ਨੂੰ ਸਾਈਡ ‘ਤੇ ਕਰਵਾਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਜ਼ਰੂਰ ਕਰਾਂਗੇ।

Exit mobile version