Site icon Amritsar Awaaz

ਕਹਿਰ ਦੀ ਮੌਤ : ਦੁਕਾਨ ਦਾ ਸਾਮਾਨ ਲਿਆਉਣਾ ਬਣਿਆ ਕਾਲ, ਸੜਕ ਹਾਸੇ ’ਚ ਪਤੀ-ਪਤਨੀ ਨੇ ਤੋੜਿਆ ਦਮ !

ਬੀਤੀ ਰਾਤ ਤਲਵਣ ਰੋਡ ਫਿਲੌਰ ਰੋਡ ’ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਮੋਟਰਸਾਈਕਲ ’ਤੇ ਜਾ ਰਹੇ ਪਤੀ-ਪਤਨੀ ਦੀ ਟੱਕਰ ਟਰੈਕਟਰ ਟਰਾਲੀ ਨਾਲ ਹੋ ਗਈ ਸੀ। ਭਿਆਨਕ ਟੱਕਰ ’ਚ ਪਤੀ-ਪਤਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਲਾਜ ਲਈ ਦੋਹਾਂ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਉਹਨਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਰੈਫਰ ਕੀਤਾ ਗਿਆ।

ਉੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਓਮਾ ਸ਼ੰਕਰ ਪਤਨੀ ਇੰਦੂ ਦੇਵੀ ਵਾਸੀ ਇੰਦਰਾ ਕਲੋਨੀ ਵਜੋਂ ਹੋਈ ਹੈ। ਪਿੰਡ ਦੇ ਸਰਪੰਚ ਖੁਸ਼ੀ ਰਾਮ, ਅਜੇ ਕੁਮਾਰ ਨੇ ਦੱਸਿਆ ਕਿ ਉਹ ਨੰਗਲ ਕਰਿਆਨਾ ਦੀ ਦੁਕਾਨ ਤੋਂ ਆਪਣੇ ਘਰ ਦਾ ਸਮਾਨ ਲੈ ਕੇ ਜਾ ਰਹੇ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਮ੍ਰਿਤਕ ਓਮਾ ਸ਼ੰਕਰ ਪੇਂਟ ਦਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ। ਮੌਕੇ ’ਤੇ ਥਾਣਾ ਫਿਲੌਰ ਦੇ ਡਿਊਟੀ ਅਫਸਰ ਗੋਬਿੰਦਰ ਸਿੰਘ ਸਬ ਇੰਸਪੈਕਟਰ ਪੁੱਜੇ। ਉਨ੍ਹਾਂ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅੱਜ ਦੋਹਾਂ ਦਾ ਪੋਸਟਮਾਰਟਮ ਕਰਕੇ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।

Exit mobile version