- admin
- Politics
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਬਾਰੇ ਕੀ ਜਾਣਕਾਰੀ ਮੰਗ ਰਹੀ ਹੈ ਸਰਕਾਰ, ਬਲਕੌਰ ਸਿੰਘ ਨੇ ਤੰਗ ਕਰਨ ਦੇ ਇਲਜ਼ਾਮ ਲਾਉਂਦਿਆਂ ਕਿਹਾ ‘ਸਰਕਾਰ ਪੱਕੇ ਪੈਰ੍ਹੀਂ ਹੱਥ ਪਾਵੇ’

Jiਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਉਨ੍ਹਾਂ ਦੇ ਮਾਪਿਆਂ ਨੇ IVF ਤਕਨੀਕ ਨਾਲ ਪੈਦਾ ਹੋਏ ਬੱਚੇ ਦਾ ਸਵਾਗਤ ਕੀਤਾ ਸੀ। ਪਰ ਬੱਚੇ ਦੇ ਜਨਮ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਵੀਡੀਓ ਸੁਨੇਹੇ ਵਿੱਚ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਬੱਚੇ ਦੇ ਕਨੂੰਨੀ ਹੋਣ ਬਾਰੇ ਸਬੂਤਾਂ ਦੀ ਮੰਗ ਕਰਦੇ ਹੋਏ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮਾਂ ਦੀ ਉਮਰ ਨੂੰ ਲੈ ਕੇ ਹੈ। ਭਾਰਤੀ ਕਨੂੰਨ ਮੁਤਾਬਕ ਤਕਨੀਕੀ ਮਦਦ ਨਾਲ ਬੱਚਾ ਪੈਦਾ ਕਰਨ ਲਈ ਔਰਤਾਂ ਲਈ ਉਮਰ 50 ਸਾਲ ਅਤੇ ਪੁਰਸ਼ਾਂ ਲਈ 55 ਸਾਲ ਤੋਂ ਹੇਠਾਂ ਹੋਣੀ ਚਾਹੀਦੀ ਹੈ। ਜਦਕਿ ਸਿੱਧੂ ਦੀ ਮਾਂ ਕਰੀਬ 60 ਸਾਲ ਦੀ ਉਮਰ ’ਚ IVF ਇਲਾਜ ਲਈ ਅਮਰੀਕਾ ਗਏ ਸਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਘੱਟੋ-ਘੱਟ ਇੰਨਾ ਤਾਂ ਰਹਿਮ ਕਰੇ ਕਿ ਇਲਾਜ ਪੂਰਾ ਹੋ ਲੈਣ ਦਿੱਤਾ ਜਾਵੇ। ਉਸ ਤੋਂ ਬਾਅਦ ਉਹ ਖੁਦ ਸਾਰੇ ਦਸਤਾਵੇਜ਼ ਪੇਸ਼ ਕਰਨਗੇ। ਉਨ੍ਹਾਂ ਨੇ ਕੋਈ ਕਨੂੰਨ ਨਹੀਂ ਤੋੜਿਆ ਹੈ।ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਮ ਲੈਕੇ ਕਿਹਾ, ਤੁਹਾਡਾ ਤਾਂ ਰਿਕਾਰਡ ਹੀ ਯੂਟਰਨ ਲੈਣ ਦਾ ਰਿਹਾ ਹੈ। ਤੁਹਾਡੇ ਸਲਾਹਕਾਰ ਤੁਹਾਨੂੰ ਅਜਿਹੀ ਸਲਾਹ ਦਿੰਦੇ ਹਨ ਜਿਸ ਉੱਤੇ ਤੁਹਾਡੇ ਤੋਂ ਕਾਇਮ ਨਹੀਂ ਰਿਹਾ ਜਾਂਦਾ। ਜੇ ਅਜੇ ਵੀ ਸ਼ੱਕ ਹੈ ਤਾਂ ਉਨ੍ਹਾਂ ਖਿਲਾਫ਼ FIR ਦਰਜ ਕਰਕੇ ਜਾਂਚ ਕੀਤੀ ਜਾਵੇ ਅਤੇ ਉਹ ਸਾਰੇ ਕਨੂੰਨੀ ਦਸਤਾਵੇਜ਼ ਪੇਸ਼ ਕਰਕੇ ਇਸ ਮਾਮਲੇ ਵਿੱਚ ਬਾਇਜ਼ਤ ਬਰੀ ਹੋ ਕੇ ਦਿਖਾਉਣਗੇ। ਪਿਤਾ ਬਲਕੌਰ ਸਿੰਘ ਨੇ ਇੰਸਟਾ ਪੋਸਟ ਰਾਹੀਂ ਇਸ ਖ਼ਬਰ ਨੂੰ ਜਨਤਕ ਕੀਤਾ ਸੀ। ਤਸਵੀਰ ਵਿੱਚ ਉਨ੍ਹਾਂ ਨੇ ਨਵ ਜੰਮੇ ਪੁੱਤਰ ਨੂੰ ਫੜਿਆ ਹੋਇਆ ਸੀ ਅਤੇ ਪਿਛੋਕੜ ਵਿੱਚ ਮਰਹੂਮ ਗਾਇਕ ਦੀ ਤਸਵੀਰ ਰੱਖੀ ਹੋਈ ਸੀ। ਜਦਕਿ ਉਨ੍ਹਾਂ ਦੇ ਸਾਹਮਣੇ ਇੱਕ ਸਵਾਗਤੀ ਕੇਕ ਰੱਖਿਆ ਹੋਇਆ ਸੀ।

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ