- admin
- Uncategorized
ਰੰਗਾਂ ਦਾ ਤਿਉਹਾਰ -ਹੋਲੀ

ਹੋਲੀ ਸਾਡੇ ਪੰਜਾਬ ਦਾ ਅਜਿਹਾ ਤਿਉਹਾਰ ਹੈ ਜੋ ਕਿ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੰਜਾਬ ਦੇ ਲੋਕਾਂ ਵਿੱਚ ਇਹ ਰੰਗਾਂ ਦਾ ਤਿਉਹਾਰ ਦਿਲਾਂ ਵਿੱਚ ਵਸਿਆ ਹੋਇਆ ਹੈ। ਇਹ ਰੰਗਾਂ ਦਾ ਤਿਉਹਾਰ ਪੂਰੇ ਪੰਜਾਬ ਦੇ ਵਾਤਾਵਰਣ ਚ ਖੁਸ਼ੀ ਅਤੇ ਰੌਣਕ ਲੈਕੇ ਆਉਂਦਾ ਹੈ। ਹੋਲੀ ਤੋਂ ਕਈ ਦਿਨ ਪਹਿਲਾਂ ਹੀ ਬਾਜ਼ਾਰਾਂ ਵਿਚ ਦੁਕਾਨਾਂ ਲਾਲ, ਪੀਲੇ, ਨੀਲੇ ਰੰਗਾਂ ਅਤੇ ਕਈ ਤਰ੍ਹਾਂ ਦੀਆਂ ਪਿਚਕਾਰੀ, ਗੁਬਾਰੇ, ਮਠਿਆਈਆਂ ਨਾਲ ਲੱਗ ਦੀਆਂ ਹਨ। ਬੱਚੇ ਇਨ੍ਹਾਂ ਰੰਗਾਂ ਦੀ ਖਰੀਦਦਾਰੀ ਬਹੁਤ ਪਹਿਲਾਂ ਤੋਂ ਸ਼ੁਰੂ ਕਰ ਦਿੰਦੇ ਹਨ, ਜਦੋਂ ਕਿ ਵੱਡੇ ਲੋਕ ਵੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।ਬੱਚੇ ਤਿਉਹਾਰ ਦੇ ਕੁੱਜ ਦਿਨ ਪਹਿਲਾਂ ਹੀ ਰੰਗਾਂ ਅਤੇ ਪਿਚਕਾਰੀ ਨਾਲ ਖੇਡਣ ਲੱਗ ਜਾਂਦੇ ਹਨ। ਹੋਲੀ ਦੇ ਦਿਨ ਸਾਰੇ ਲੋਕ ਟੋਲੀਆਂ ਬਣਾ ਕੇ ਮਹੱਲੇ ਵਿਚ ਘੁਮਦੇ ਹਨ। ਉਹ ਸਾਰੇ ਇਕ -ਦੂਜੇ ਨੂੰ ਰੰਗ ਲਗਾਉਂਦੇ ਹਨ। ਸਾਰੇ ਬੱਚੇ ਇਕ -ਦੂਜੇ ਤੇ ਰੰਗੀਨ ਪਾਣੀ ਪਾ ਕੇ ਉਹਨਾਂ ਦੇ ਕੱਪੜੇ ਖ਼ਰਾਬ ਕਰਦੇ ਹਨ। ਪਰ ਇਸ ਨਾਲ ਕੋਈ ਵੀ ਗੁੱਸਾ ਨਹੀਂ ਹੁੰਦਾ ਕਿਓਂਕਿ ਉਹ ਨਫਰਤ ਅਤੇ ਬੁਰੀਆਂ ਭਾਵਨਾਵਾਂ ਨੂੰ ਭੁੱਲ ਜਾਂਦੇ ਹਨ ਤੇ ਮਜ਼ੇ ਕਰਦੇ ਹਨ।ਇਸ ਦਿਨ ਲੋਕ ਮਨ ਮੁਟਾਵ ਭੁਲਾ ਦਿੰਦੇ ਹਨ ਤੇ ਇਕ ਦੂਜੇ ਦੇ ਕਰੀਬ ਆ ਜਾਂਦੇ ਹਨ। ਤਿਓਹਾਰ ਤੋਂ ਇਕ ਦਿਨ ਪਹਿਲਾਂ ਲੋਕ ਹੋਲਿਕਾ ਦਹਨ ਮਨਾਉਂਦੇ ਹਨ ਜੇਦੇ ਵਿੱਚ ਉਹ ਅੱਗ ਜਲਾ ਕੇ ਉਸ ਦੀ ਪਰਿਗਰਮਾਂ ਕਰਦੇ ਹਨ।ਹੋਲੀ ਪਰਿਵਾਰਾਂ ਲਈ ਇਕੱਠੇ ਹੋਣ, ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਮਨਮੋਹਕ ਯਾਦਾਂ ਬਣਾਉਣ ਦਾ ਸਮਾਂ ਹੈ। ਇਸ ਪਿਆਰ ਭਰੇ ਤਿਉਹਾਰ ਨੂੰ ਮਨਾਉਣ ਲਈ ਘਰ ਦੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਮਤਭੇਦ ਭੁਲਾ ਕੇ ਅਤੇ ਪਿਆਰ ਦੀ ਭਾਵਨਾ ਨੂੰ ਅਪਣਾ ਕੇ ਖੁਸ਼ੀ ਵਿੱਚ ਸ਼ਾਮਲ ਹੁੰਦੇ ਹਨ। ਹੋਲੀ ਦਾ ਤਿਉਹਾਰ ਜਾਤ, ਧਰਮ ਅਤੇ ਸਮਾਜਿਕ ਰੁਤਬੇ ਦੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੈ ਅਤੇ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਵਧਾਵਾ ਦਿੰਦਾ ਹੈ। ਇਸ ਦਿਨ, ਲੋਕ ਇੱਕ ਦੂਜੇ ਦੀਆਂ ਗਲਤੀਆਂ ਨੂੰ ਮਾਫ਼ ਕਰਦੇ ਹਨ ਅਤੇ ਇੱਕ ਦੂਜੇ ਨੂੰ ਗੱਲ ਨਾਲ ਲਗਾਉਂਦੇ ਹਨ । ਇਸ ਦਿਨ ਸਾਰਾ ਮਾਹੌਲ ਹਾਸੇ ਅਤੇ ਖੁਸ਼ੀ ਦੇ ਜਸ਼ਨਾਂ ਨਾਲ ਭਰ ਜਾਂਦਾ ਹੈ। ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਲੋਕ ਨਾਚ ਤਿਉਹਾਰ ਦੇ ਮਾਹੌਲ ਨੂੰ ਹੋਰ ਵਧਾ ਦਿੰਦੇ ਹਨ।
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ