- admin
- Politics
ਅੱਜ ਕੀਤਾ ਜਾਵੇਗਾ ਸ਼ੁੱਭਕਰਨ ਦਾ ਅੰਤਿਮ ਸੰਸਕਾਰ, ਦੁਪਹਿਰ 3 ਵਜੇ ਪਿੰਡ ਬੱਲੋ ਵਿਖੇ ਜਾਣੋ ਪੂਰੀ ਖਬਰ।

ਸ਼ੁੱਭਕਰਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ, ਮ੍ਰਿਤਕ ਦੇਹ ਨੂੰ ਲੈ ਕੇ ਕਿਸਾਨ ਆਗੂ ਖਨੌਰੀ ਲਈ ਰਵਾਨਾ, ਖਨੌਰੀ ਬੋਰਡਰ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਲੰਘੀ ਰਾਤ ਪੋਸਟ ਮਾਰਟਮ ਕੀਤੇ ਜਾਣ ਮਗਰੋਂ ਕਿਸਾਨ ਜਥੇਬੰਦੀਆਂ ਤੇ ਪਰਿਵਾਰਕ ਮੈਂਬਰ ਅੱਜ ਮ੍ਰਿਤਕ ਦੇਹ ਨੂੰ ਲੈ ਕੇ ਖਨੌਰੀ ਲਈ ਰਵਾਨਾ ਹੋਏ। ਮ੍ਰਿਤਕ ਦੇਹ ਨੂੰ ਜਿਸ ਐਂਬੁਲੈਂਸ ਵਿੱਚ ਲਿਜਾਇਆ ਗਿਆ, ਉਸ ’ਤੇ ਫੁੱਲਾਂ ਦੇ ਹਾਰ ਪਾਏ ਸਨ। ਕਿਸਾਨ ਆਗੂ ਧਾਲ਼ੀਵਾਲ ਨੇ ਐਲਾਨ ਕੀਤਾ ਹੈ ਕਿ 29 ਫ਼ਰਵਰੀ ਨੂੰ 3 ਵਜੇ ਅੰਤਿਮ ਸੰਸਕਾਰ ਹੋਵੇਗਾ । ਖਨੌਰੀ ਬਾਰਡਰ ’ਤੇ ਪਹਿਲਾਂ ਸ਼ੁੱਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਤੇ ਇਸ ਉਪਰੰਤ ਦੁਪਹਿਰ 3 ਵਜੇ ਦੇ ਕਰੀਬ ਬਠਿੰਡਾ ਜ਼ਿਲ੍ਹੇ ਵਿੱਚ ਉਸਦੇ ਜੱਦੀ ਪਿੰਡ ਬੱਲੋ ਵਿਖੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ
ਧੰਨਵਾਦ
