Search for:
  • Home/
  • Politics/
  • ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਭੰਡਾਰੀ ਪੁੱਲ ਤੇ  ਦਫਤਰ ਖੋਲਿਆ ਗਿਆ

ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਭੰਡਾਰੀ ਪੁੱਲ ਤੇ  ਦਫਤਰ ਖੋਲਿਆ ਗਿਆ

ਇਸ ਦਫਤਰ ਦਾ ਉਦਘਾਟਨ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਸਾਬਕਾ ਕੈਬਨਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿਜਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੀ ਇਸ ਮੌਕੇ ਮੌਜੂਦ ਸਨ ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਮੇਜਰ ਨੂੰ ਚੀਫ ਖਾਲਸਾ ਦੀਵਾਨ ਦਾ ਦੁਬਾਰਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀਉਣਾ ਨੇ ਕਿਹਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਚੀਫ ਖਾਲਸਾ ਦੀਵਾਨ ਨੂੰ ਤਰੱਕੀ ਦੀ ਰਾਹ ਤੇ ਲੈਕੇ ਜਾਣਗੇ ਕਿਹਾ ਕਿ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਨੀਸ਼ ਅੱਗਰਵਾਲ ਦੀ ਅਗਵਾਈ ਹੇਠ ਇਸ ਦਫਤਰ ਨੂੰ ਖੋਲਿਆ ਗਿਆਪਿਹਲਾਂ ਵੀ ਇਸ ਬਿਲਡਿੰਗ ਵਿੱਚ ਲੰਮਾ ਸਮਾਂ ਦਫ਼ਤਰ ਰਿਹਾ ਦੁਬਾਰਾ ਫਿਰ ਹੁਨ ਇੱਥੇ ਦਫ਼ਤਰ ਖੋਲਿਆ ਗਿਆ  ਲੋਕਸਭਾ ਚੋਣਾਂ ਨੂੰ ਲੈਕੇ ਇਸ ਦਫ਼ਤਰ ਸ਼ਹਿਰ ਦੀ ਜਨਤਾ ਨੂੰ ਬਹੁਤ ਫਾਇਦਾ ਹੋਵੇਗਾਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਲੋਕਾਂ ਦੇ ਸਹਿਯੋਗ ਦੀ ਵੀ ਪੂਰੀ ਆਸ ਕਰਦੇ ਹਾਂ  ਲੋਕ ਸਭਾ ਦੀਆਂ 13 ਸੀਟਾਂ ਤੇ ਚੋਣ ਲੜਾਗੇ ਅਸੀਂ ਜਿੱਤ ਹਾਸਿਲ ਕਰਕੇ ਇਹ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇਅਸੀਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ 13 ਸੀਟਾਂ ਤੇ ਜਿੱਤ ਹਾਸਿਲ ਕਰਾਂਗੇਜਿਸ ਦਿਨ ਕੋਡ ਆਫ ਕੰਡਕਟ ਲਾਗੂ ਹੋ ਜਾਵੇਂਗਾ ਪਾਰਟੀ ਜਿਸ ਵੀ ਉਮੀਦਵਾਰ ਨੂੰ ਟਿਕਟ ਦਵੇਗੀ ਸਾਡੀ ਸਾਰੀ ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਉਹ ਉਮੀਦਵਾਰ ਜਿੱਤ ਹਾਸਿਲ ਕਰੇਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਸੀਂ ਪੰਜਾਬ ਦੀ ਖੇਤੀ ਨੂੰ ਮਰ ਨਹੀਂ ਦੇਣਾ ਚਾਹੁੰਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਜੋ ਖਨੌਰੀ ਦੇ ਵਿੱਚ ਸ਼ੰਭੂ ਬੈਰੀਅਰ ਤੇ ਕੀਤਾ ਉਹਦੀ ਅਸੀਂ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਇਹ ਜਿਹੜੀ ਡਿਕਟੇਟਰਸ਼ਿਪ ਕੀਤੀ ਗਈ ਹੈ ਕਿਸਾਨਾਂ ਨੂੰ ਅੰਦੋਲਨ ਕਰ ਤੋਂ ਨਹੀਂ ਡੱਕਿਆ ਜਾ ਸਕਦਾ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਦੇ ਅੰਦਰ ਜਾ ਕੇ ਹਰ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ ਡੈਮੋਕਰੇਸੀ ਹੈ ਸਾਡੀ ਰੈਲੀ ਮੁਜਹਾਰੇ ਧਰਨੇ ਕਰਨ ਦਾ ਉਹਨਾਂ ਨੂੰ ਡੱਕਿਆ ਗਿਆ ਉਹਨਾਂ ਦੇ ਰਸਤੇ ਬੰਦ ਕੀਤੇ ਗਏ ਇਹਦੀ ਅਸੀਂ ਜ਼ੋਰਦਾਰ ਸ਼ਬਦਾਂ ਵਿੱਚ  ਨਿੰਦਿਆ ਕਰਦੇ ਹਾਂ ਕਿਹਾ ਸਾਰੇ ਲੋਕ ਕਿਸਾਨਾਂ ਦੇ ਹੱਕ ਵਿਚ ਆਉਂਣਗੇ ਕਿਉਂਕਿ ਕਿਸਾਨਾਂ ਦਾ ਮੁੱਦਾ ਹੀ ਬਿਲਕੁਲ ਸਹੀ ਮੁੱਦਾ ਹੈ ਕਿਸਾਨਾਂ ਨੂੰ ਐਮਐਸਪੀ ਚਾਹੀਦੀ ਹੈ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਲਾਗੂ ਕਰਨਾ ਚਾਹੀਦਾ ਕਰਜ਼ਾ ਮਾਫ ਕਰਨਾ ਚਾਹੀਦਾ ਹੈਜਿਹੜੀਆਂ ਤਿੰਨ ਮੰਗਾਂ ਮੋਰਚੇ ਦੀਆਂ ਸੀ ਉਹ ਪੂਰਿਆ ਨਹੀਂ ਕੀਤੀਆਂ ਗਈਆਂ ਮਾੜੀ ਗੱਲ ਹ ਜਦੋਂ 2021 ਚ ਮੋਰਚਾ ਉੱਠਿਆ ਸੀ ਜਦੋਂ ਮੋਦੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਅਸੀਂ ਮੰਨ ਲਾਂਗੇ ਤੇ ਹੁਣ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਕੀਤਾ ਗਿਆ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ।

ਇਹੋ ਜਿਹੀਆਂ ਹੋਰ ਖਬਰਾਂ ਲਈ ਜੁੜੇ ਰਹੋ ਸਾਡੀ Website www.amritsarawaaz.com ਦੇ ਨਾਲ

ਧੰਨਵਾਦ

Leave A Comment

All fields marked with an asterisk (*) are required