ਪੰਜਾਬੀ ਫਿਲਮਾਂ ਆਏ ਦਿਨ ਹੀ ਫਿਲਮਾਂ ਵਿੱਚ ਵਿਖਾਏ ਸੀਨਾ ਦੇ ਨਾਲ ਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਪਿਛਲੇ ਦਿਨੀ ਹੀ ਬੂਹੇ ਬਾਰੀਆਂ ਪੰਜਾਬੀ ਫਿਲਮ ਵਿੱਚ ਵਿਖਾਏ ਸੀਨਾ ਤੋਂ ਬਾਅਦ ਵਿਵਾਦਾਂ ਵਿੱਚ ਘਿਰਦੀ ਹੋਈ ਨਜ਼ਰ ਆਈ ਸੀ। ਹੁਣ ਤਾਜ਼ਾ ਮਾਮਲਾ ਫਿਲਮ ਹੋਏ ਭੋਲਾ ਓਏ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਲਦੀ ਹੋਈ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਕ੍ਰਿਸਚਨ ਭਾਈਚਾਰੇ ਨੂੰ ਗਲਤ ਵਿਖਾਇਆ ਜਾ ਰਿਹਾ ਹੈ ਜਿਸ ਨਾਲ ਕ੍ਰਿਸਚਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਕ੍ਰਿਸਚਨ ਭਾਈਚਾਰੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਫਿਲਮ ਨੂੰ ਜਲਦ ਹੀ ਬੰਦ ਕਰਨ ਲਈ ਕਿਹਾ ਗਿਆ ਅਤੇ ਫਿਲਮ ਦੇ ਹੀਰੋ ਟਰੈਕਟਰ ਅਤੇ ਰਾਈਟਰ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਅਗਰ ਪੁਲਿਸ ਪ੍ਰਸ਼ਾਸਨ ਦੋ ਦਿਨਾਂ ਦੇ ਅੰਦਰ ਸਿਲਮੇ ਘਰਾਂ ਵਿੱਚੋਂ ਇਹ ਫਿਲਮ ਬੰਦ ਨਹੀਂ ਕਰਾਉਂਦੀ ਤਾਂ ਸਾਨੂੰ ਮਜਬੂਰਨ ਸਿਲਮੇ ਘਰਾਂ ਦਾ ਘਰਾਵ ਕਰਨਾ ਪਏਗਾ ਅਤੇ ਫਿਲਮ ਨੂੰ ਬੰਦ ਕਰਨਾ ਪਵੇਗਾ ਅਤੇ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸਨ ਅੱਗੇ ਅਗਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਅਸੀਂ ਅੰਮ੍ਰਿਤਸਰ ਦਾ ਭੰਡਾਰੀ ਪੁੱਲ ਜਾਮ ਕਰਾਂਗੇ ਅਤੇ ਰੋਜ਼ ਪ੍ਰਦਰਸ਼ਨ ਵੀ ਕਰਾਂਗੇ ਪੰਜਾਬ ਵਿੱਚ ਅਕਸਰ ਹੀ ਕੁਝ ਸ਼ਰਾਰਤੀ ਅਨਸਰ ਇਹੋ ਜਿਹੇ ਕੰਮ ਜਾਣ ਬੂਝ ਕੇ ਕਰਦੇ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਅਤੇ ਆਪਸੀ ਭਾਈਚਾਰੇ ਚ ਫੁੱਟ ਪਾਈ ਜਾ ਸਕੇ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਫਿਲਮ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ।

