ਅਨਾਦ Foundation ਵੱਲੋਂ ਕਪੂਰਥਲਾ ਦੀ ਇਤਿਹਾਸਕ ਹਵੇਲੀ ਦੀਵਾਨ ਹਰੀ ਚੰਦ ਦੀ ਸੰਭਾਲ ਲਈ ਸਮਝੌਤੇ ’ਤੇ ਦਸਤਖ਼ਤ, ਗਿਆਨ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ !

ਇਹ ਸਮਝੌਤਾ, ਜਿਸ ’ਤੇ ਅਨਾਦ ਫਾਊਂਡੇਸ਼ਨ ਵਲੋਂ ਭਾਈ ਬਲਦੀਪ ਸਿੰਘ ਅਤੇ ਮਾਲਕ ਪਰਿਵਾਰ ਵਲੋਂ ਸੇਵਾਮੁਕਤ ਆਈਏਐੱਸ ਸੰਜੀਵ ਚੋਪੜਾ ਨੇ ਦਸਤਖ਼ਤ ਕੀਤੇ ਹਨ, ਦੇ ਅਨੁਸਾਰ ਕਪੂਰਥਲਾ ਦੇ ਸ਼ਾਲੀਮਾਰ ਬਾਗ ਰੋਡ ਉੱਤੇ ਸਥਿਤ ਹਵੇਲੀ ਨੰਬਰ 104-ਲਗਭਗ 2,983 ਵਰਗ ਫੁੱਟ (14 ਮਰਲੇ) ਰਕਬੇ ਵਾਲੀ ਹਵੇਲੀ ਦੀ 30 ਸਾਲ ਲਈ ਲੀਜ਼ ਅਨਾਦ ਫਾਊਂਡੇਸ਼ਨ ਨੂੰ ਦਿੱਤੀ ਗਈ ਹੈ।

 ਅਨਾਦ ਫਾਊਂਡੇਸ਼ਨ, ਨਵੀਂ ਦਿੱਲੀ ਨੇ ਕਪੂਰਥਲਾ, ਪੰਜਾਬ ’ਚ ਸਥਿਤ ਇਤਿਹਾਸਕ ਹਵੇਲੀ ਦੀਵਾਨ ਹਰੀ ਚੰਦ ਦੇ ਮਾਲਕ ਪਰਿਵਾਰ ਨਾਲ ਇਕ ਲੰਬੀ ਮਿਆਦ ਵਾਲੀ ਲੀਜ਼ ’ਤੇ ਦਸਤਖ਼ਤ ਕੀਤੇ ਹਨ। ਇਸ ਦਾ ਮਕਸਦ 19ਵੀਂ ਸਦੀ ਦੀ ਇਸ ਹਵੇਲੀ ਨੂੰ ਵਿਰਾਸਤ, ਸਿਖਲਾਈ ਅਤੇ ਸਮਾਜਕ/ਕਮਿਊਨਟੀ-ਕੇਂਦ੍ਰਿਤ ਸਰਗਰਮੀਆਂ ਲਈ ਇਕ ਜੀਵੰਤ, ਗਿਆਨ-ਕੇਂਦ੍ਰਿਤ ਅਸਥਾਨ ਵਜੋਂ ਸਾਂਭਣਾ ਅਤੇ ਮੁੜ-ਸੁਰਜੀਤ ਕਰਨਾ ਹੈ।

ਇਹ ਸਮਝੌਤਾ, ਜਿਸ ’ਤੇ ਅਨਾਦ ਫਾਊਂਡੇਸ਼ਨ ਵਲੋਂ ਭਾਈ ਬਲਦੀਪ ਸਿੰਘ ਅਤੇ ਮਾਲਕ ਪਰਿਵਾਰ ਵਲੋਂ ਸੇਵਾਮੁਕਤ ਆਈਏਐੱਸ ਸੰਜੀਵ ਚੋਪੜਾ ਨੇ ਦਸਤਖ਼ਤ ਕੀਤੇ ਹਨ, ਦੇ ਅਨੁਸਾਰ ਕਪੂਰਥਲਾ ਦੇ ਸ਼ਾਲੀਮਾਰ ਬਾਗ ਰੋਡ ਉੱਤੇ ਸਥਿਤ ਹਵੇਲੀ ਨੰਬਰ 104-ਲਗਭਗ 2,983 ਵਰਗ ਫੁੱਟ (14 ਮਰਲੇ) ਰਕਬੇ ਵਾਲੀ ਹਵੇਲੀ ਦੀ 30 ਸਾਲ ਲਈ ਲੀਜ਼ ਅਨਾਦ ਫਾਊਂਡੇਸ਼ਨ ਨੂੰ ਦਿੱਤੀ ਗਈ ਹੈ।

ਲਗਭਗ 1860 ’ਚ ਕਪੂਰਥਲਾ ਰਿਆਸਤ ਦੇ ਵੱਡੇ ਰਾਜਪੁਰਸ਼ ਦੀਵਾਨ ਹਰੀ ਚੰਦ ਲਈ ਬਣੀ ਇਹ ਹਵੇਲੀ 26 ਨਵੰਬਰ 1872 ਨੂੰ ਜਨਮੇ ਸਰ ਜਗਤਜੀਤ ਸਿੰਘ-ਜੋ ਬਾਅਦ ’ਚ ਕਪੂਰਥਲਾ ਦੇ ਮਹਾਰਾਜਾ ਬਣੇ ਅਤੇ ਬ੍ਰਿਟਿਸ਼ ਸਮੇਂ ਦੇ ਸਭ ਤੋਂ ਲੰਬੀ ਮਿਆਦ ਵਾਲੇ ਰਾਜਿਆਂ ’ਚੋਂ ਇਕ ਸਨ, ਦੇ ਜਨਮ-ਸਥਾਨ ਵਜੋਂ ਵੀ ਜਾਣੀ ਜਾਂਦੀ ਹੈ। ਨਾਨਕਸ਼ਾਹੀ ਇੱਟਾਂ ਨਾਲ ਤਿਆਰ ਇਹ ਘਰ, ਜਿਸ ’ਚ ਪਰਿਵਾਰ ਦੀ ਖੁਸ਼ਹਾਲੀ ਨਾਲ ਕੁਝ ਵਿਸਥਾਰ ਵੀ ਹੋਇਆ, ਕਪੂਰਥਲਾ ਨਗਰ ਪਾਲਿਕਾ ਬਣਨ ਤੋਂ ਪਹਿਲਾਂ ਦਾ ਹੈ ਅਤੇ ਸਥਾਨਕ ਪੱਧਰ ’ਤੇ ਪੁਰਾਣੇ ਸ਼ਹਿਰ ਦੀਆਂ ਸਭ ਤੋਂ ਪੁਰਾਤਨ ਤੇ ਮਹੱਤਵਪੂਰਨ ਹਵੇਲੀਆਂ ’ਚੋਂ ਇਕ ਵਜੋਂ ਜਾਣਿਆ ਜਾਂਦਾ ਹੈ।

ਮਾਲਕ ਪਰਿਵਾਰ ਦੇ ਨਜ਼ਰੀਏ ਤੋਂ, ਵਿਰਾਸਤ ਅਤੇ ਪਰੰਪਰਾ

ਸੰਜੀਵ ਚੋਪੜਾ ਨੇ ਦਸਤਖ਼ਤ ਸਮਾਗਮ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਪੰਜ ਪੀੜ੍ਹੀਆਂ ਇਸ ਹਵੇਲੀ ’ਚ ਪਲੀਆਂ ਹਨ। 1947 ਤੋਂ ਬਾਅਦ ਜਦੋਂ ਕਪੂਰਥਲਾ ਦਾ ਰਣਧੀਰ ਕਾਲਜ ਸਿੱਖਿਆ ਦਾ ਇਕ ਮਹੱਤਵਪੂਰਨ ਕੇਂਦਰ ਬਣਿਆ, ਤਾਂ ਵੱਡੇ ਪਰਿਵਾਰ ਦੇ ਮੈਂਬਰ ਆਪਣੇ ਗ੍ਰੈਜੂਏਸ਼ਨ ਦੌਰਾਨ ਇੱਥੇ ਰਹਿੰਦੇ ਰਹੇ, ਚਾਹੇ ਰਣਧੀਰ ਕਾਲਜ ਹੋਵੇ ਜਾਂ ਜਲੰਧਰ ਦਾ ਡੀਏਵੀ ਕਾਲਜ। ਆਪਣੇ ਪਿਤਾ ਦੇ ਭੋਗ-ਸਮਾਗਮ ਦੌਰਾਨ ਵੀ ਉਨ੍ਹਾਂ ਨੇ ਜਨਤਕ ਰੂਪ ’ਚ ਐਲਾਨ ਕੀਤਾ ਸੀ ਕਿ ਹਵੇਲੀ ਨੂੰ ਕਿਸੇ ਲਾਇਬ੍ਰੇਰੀ ਜਾਂ ਸਿੱਖਿਆ ਕੇਂਦਰ ਵਜੋਂ ਵਰਤਣ ਦੀ ਇੱਛਾ ਹੈ।

ਉਨ੍ਹਾਂ ਯਾਦ ਕਰਵਾਇਆ ਕਿ ਉਨ੍ਹਾਂ ਨੇ ਆਈਐੱਨਟੀਏਸੀਐੱਚ ਨਾਲ ਸੰਪਰਕ ਕੀਤਾ ਸੀ ਅਤੇ ਹਵੇਲੀ ’ਚ ਆਈਐੱਨਟੀਏਸੀਐੱਚ ਦੇ ਪ੍ਰਤਿਨਿਧੀਆਂ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਹਾਜ਼ਰੀ ’ਚ ਬੈਠਕ ਵੀ ਹੋਈ ਸੀ ਤਾਂ ਜੋ ਸੰਭਾਵਨਾਵਾਂ ’ਤੇ ਵਿਚਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਘਰ ਨੂੰ ਸਿਰਫ਼ ਇਕ ਹੋਰ ਵਪਾਰਕ ਸੰਪਤੀ ਵਿੱਚ ਬਦਲਦੇ ਦੇਖਣਾ ਮਨਜ਼ੂਰ ਨਹੀਂ। ਉਨ੍ਹਾਂ ਇਹ ਵੀ ਦੱਸਿਆ ਕਿ ਰਿਟਾਇਰਡ ਆਈਏਐੱਸ ਅਧਿਕਾਰੀ ਡਾ. ਕਰਨਬੀਰ ਸਿੰਘ ਸਿੱਧੂ ਨੇ ਇਸ ਸਾਂਝ ਨੂੰ ਮੁਕੰਮਲ ਰੂਪ ਦੇਣ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਮੈਨੂੰ ਕਿਹਾ ਕਿ ਇਸ ਕੰਮ ਲਈ ਸਭ ਤੋਂ ਢੁੱਕਵੇਂ ਸੱਜਣ ਭਾਈ ਬਲਦੀਪ ਸਿੰਘ ਹਨ। ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਨਾਲ ਗੱਲ ਕੀਤੀ ਤਾਂ ਤੁਰੰਤ ਅਹਿਸਾਸ ਹੋਇਆ ਕਿ ਸਾਡਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਇਕੋ-ਜਿਹਾ ਹੈ। ਜਦੋਂ ਮੈਂ ਇਹ ਪ੍ਰਸਤਾਵ ਆਪਣੇ ਭੈਣ-ਭਰਾਵਾਂ ਅਤੇ ਪਰਿਵਾਰ ਨਾਲ ਸਾਂਝਾ ਕੀਤਾ ਤਾਂ ਸਭ ਨੇ ਅਨਾਦ ਨਾਲ ਇਸ ਸਾਂਝ ਨੂੰ ਪੂਰੇ ਦਿਲ ਨਾਲ ਸਹਿਮਤੀ ਅਤੇ ਸਹਿਯੋਗ ਦਿੱਤਾ ।

ਭਾਈ ਬਲਦੀਪ ਸਿੰਘ ਸੰਸਥਾਪਕ-ਚੇਅਰਮੈਨ ਅਨਾਦ ਫਾਊਂਡੇਸ਼ਨ ਨੇ ਕਿਹਾ, ‘ਇਹ ਸਮਝੌਤਾ ਕਿਸੇ ਸੋਹਣੇ ਪੁਰਾਣੇ ਘਰ ਨੂੰ ਕਿਰਾਏ ’ਤੇ ਲੈਣ ਬਾਰੇ ਨਹੀਂ। ਇਸ ਦਾ ਮਕਸਦ ਇਹ ਦਿਖਾਉਣਾ ਹੈ ਕਿ ਇਕ ਇਤਿਹਾਸਕ ਇਮਾਰਤ ਨੂੰ ਉਸ ਦੇ ਆਪਣੇ ਮੌਲਿਕ ਰੂਪ ’ਚ ਹੀ ਮੁੜ-ਤਿਆਰ ਕੀਤਾ ਜਾ ਸਕਦਾ ਹੈ ਅਤੇ ਫਿਰ ਉਹ ਸਥੂਲ ਤੇ ਸੂਖਮ ਦੋਵਾਂ ਕਿਸਮਾਂ ਦੇ ਵਿਰਸੇ ਨਾਲ ਜੁੜੀਆਂ ਸੰਗੀਤਕ ਰੂਪਾਂ, ਰਿਆਜ਼, ਸਾਜ਼-ਸੰਭਾਲ, ਆਰਕਾਈਵ ਅਤੇ ਗੰਭੀਰ ਅਧਿਐਨ ਲਈ ਇਕ ਮਿਸਾਲੀ ਘਰ ਬਣ ਸਕਦੀ ਹੈ

ਸਸਤੇ ‘ਹੈਰੀਟੇਜ ਮੇਕਓਵਰਾਂ’ ਤੋਂ ਪਰੇ

ਦੇਸ਼ ਦੇ ਕਈ ਹਿੱਸਿਆਂ ’ਚ ਵਿਰਾਸਤ ਦੀ ਸਾਂਭ-ਸੰਭਾਲ ਨੂੰ ਅੱਜ-ਕੱਲ੍ਹ ਅਕਸਰ ਕੁਝ ਢਾਂਚਾਗਤ ਮੁਰੰਮਤਾਂ, ਰੰਗ-ਰੋਗਨ, ਲਾਈਟਾਂ ਅਤੇ ਸਜਾਵਟ ਅਤੇ ਫਿਰ ਤੁਰੰਤ ਹੀ ਹੋਟਲ, ਸਮਾਰੋਹ ਅਤੇ ਸੈਰ-ਸਪਾਟੇ ਲਈ ਉਪਯੋਗ ਦੇ ਇਕ ਸੌਖੇ ਨੁਸਖੇ ਤੱਕ ਘਟਾ ਦਿੱਤਾ ਗਿਆ ਹੈ। ਜਦੋਂਕਿ ਅਜਿਹੀਆਂ ਯੋਜਨਾਵਾਂ ਦੀ ਆਪਣੀ ਥਾਂ ਹੋ ਸਕਦੀ ਹੈ, ਅਨਾਦ ਫਾਊਂਡੇਸ਼ਨ ਹਵੇਲੀ ਦੀਵਾਨ ਹਰੀ ਚੰਦ ਦੇ ਮਾਮਲੇ ਵਿੱਚ ਇਸ ਤੋਂ ਕਾਫ਼ੀ ਹਟ ਕੇ, ਇਸ ਪੁਰਾਤਨ ਹਵੇਲੀ ਨੂੰ ਸੰਭਾਲ-ਸੰਰਕਸ਼ਣ ਦੇ ਇਕ ਮਿਸਾਲੀ ਨਮੂਨੇ ਵਜੋਂ ਪੇਸ਼ ਕਰਨਾ ਚਾਹੁੰਦਾ ਹੈ।

ਭਾਈ ਬਲਦੀਪ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਹਵੇਲੀ ਇਕ ਅਜਿਹੇ ਆਧੁਨਿਕ ‘ਸਮਾਰਟ ਕਲਾਸਰੂਮ’ ਦੀ ਮੇਜ਼ਬਾਨੀ ਕਰੇ ਜੋ ਇੱਕ ਪੁਰਾਣੇ ਘਰ ਦੇ ਦਿਲ ਵਿੱਚ ਵਸਿਆ ਹੋਇਆ ਹੋਵੇ।

ਅਨਾਦ ਫਾਊਂਡੇਸ਼ਨ ਬਾਰੇ

ਅਨਾਦ ਫਾਊਂਡੇਸ਼ਨ ਨਵੀਂ ਦਿੱਲੀ-ਅਧਾਰਤ ਗੈਰ-ਮੁਨਾਫ਼ਾ ਸੰਸਥਾ ਹੈ, ਜੋ ਸੂਖਮ ਵਿਰਸੇ ਦੀ ਸੰਭਾਲ, ਦਸਤਾਵੇਜ਼ੀਕਰਨ, ਸਿੱਖਿਆ ਅਤੇ ਪ੍ਰਸਤੁਤੀ ਲਈ ਸਮਰਪਿਤ ਹੈ। ਖਾਸ ਤੌਰ ’ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਹੁਭਾਸ਼ੀ, ਬਹੁ-ਸੱਭਿਆਚਾਰਕ, ਭਾਰਤੀ ਸੰਗੀਤਕ ਵਿਰਾਸਤ, ਗੁਰਬਾਣੀ ਸੰਗੀਤ ਅਤੇ ਇਸ ਨਾਲ ਸੰਬੰਧਿਤ ਦੱਖਣੀ ਏਸ਼ੀਆਈ ਕਲਾਸਿਕ ਅਤੇ ਲੋਕਧਾਰਾ ਰਿਵਾਇਤਾਂ ’ਤੇ ਕੇਂਦ੍ਰਿਤ ਹੈ। ਸੰਸਥਾ ਦਾ ਕੰਮ ਸਿੱਖਿਆਕ ਪ੍ਰੋਗਰਾਮਾਂ, ਖੋਜ, ਪ੍ਰਕਾਸ਼ਨਾਂ, ਅਰਕਾਈਵਲ ਰਿਸਟੋਰੇਸ਼ਨ, ਸਾਜ਼-ਤਿਆਰੀ ਅਤੇ ਭਾਰਤ ਤੇ ਵਿਦੇਸ਼ਾਂ ਵਿਚ ਮੈਦਾਨ-ਆਧਾਰਿਤ ਸੱਭਿਆਚਾਰਕ ਪ੍ਰੋਜੈਕਟਾਂ ਤੱਕ ਫੈਲਿਆ ਹੋਇਆ ਹੈ।

Leave a Reply

Your email address will not be published. Required fields are marked *