Bathroom ’ਚ ਪਾਣੀ ਨਾਲ ਭਰੇ ਟੱਬ ’ਚ ਡੁੱਬਣ ਨਾਲ ਨੌਜਵਾਨ ਦੀ ਮੌਤ !

ਬਾਥਰੂਮ ’ਚ ਦੇਖਣ ’ਤੇ ਉਹ ਟੱਬ ’ਚ ਡਿੱਗਿਆ ਮਿਲਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਸੂਚਨਾ ਮਿਲਨ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੰਗਲਵਾਰ ਸਵੇਰੇ ਪਿੰਡ ਰਜ਼ਾਪੁਰ ’ਚ ਇਕ ਦਰਦਨਾਕ ਹਾਦਸਾ ਵਾਪਰਿਆ, ਜਿਥੇ ਇਕ ਨੌਜਵਾਨ ਦੀ ਬਾਥਰੂਮ ’ਚ ਪਾਣੀ ਨਾਲ ਭਰੇ ਟੱਬ ’ਚ ਡੁੱਬਨ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਾਸ ਪੁੱਤਰ ਜਗਤਰਾਮ ਵਾਸੀ ਪਿੰਡ ਰਜ਼ਾਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਸਾਹਿਲ ਨੇ ਦੱਸਿਆ ਕਿ ਵਿਕਾਸ ਮਿਰਗੀ ਦੀ ਬਿਮਾਰੀ ਤੋਂ ਪੀੜਤ ਸੀ। ਮੰਗਲਵਾਰ ਸਵੇਰੇ ਉਹ ਬਾਥਰੂਮ ’ਚ ਹੱਥ-ਮੂੰਹ ਧੋਣ ਗਿਆ ਸੀ, ਉਸੇ ਸਮੇਂ ਉਸ ਨੂੰ ਮਿਰਗੀ ਦਾ ਦੌਰਾ ਪੈ ਗਿਆ, ਜਿਸ ਨਾਲ ਉਹ ਪਾਣੀ ਨਾਲ ਭਰੇ ਟੱਬ ’ਚ ਡਿੱਗ ਗਿਆ। ਉਸ ਸਮੇਂ ਘਰ ’ਚ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਉਸ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ। ਕਾਫੀ ਦੇਰ ਤੱਕ ਵਿਕਾਸ ਦੇ ਬਾਹਰ ਨਾ ਆਉਣ ’ਤੇ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਬਾਥਰੂਮ ’ਚ ਦੇਖਣ ’ਤੇ ਉਹ ਟੱਬ ’ਚ ਡਿੱਗਿਆ ਮਿਲਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਸੂਚਨਾ ਮਿਲਨ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *