ਇਹ ਹਮਲਾ ਮੰਗਲਵਾਰ (10 ਫਰਵਰੀ 2026) ਨੂੰ ਦੁਪਹਿਰ ਕਰੀਬ 12:40 ਵਜੇ ਹੋਇਆ। ਹਮਲੇ ਵਿੱਚ 12 ਅਤੇ 13 ਸਾਲ ਦੇ ਦੋ ਲੜਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਲੰਡਨ ਦੇ ਉੱਤਰ-ਪੱਛਮੀ ਇਲਾਕੇ ਬ੍ਰੈਂਟ (Brent) ਵਿੱਚ ਸਥਿਤ ਕਿੰਗਸਬਰੀ ਹਾਈ ਸਕੂਲ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਭਿਆਨਕ ਘਟਨਾ ਵਾਪਰੀ, ਜਿੱਥੇ ਇੱਕ 13 ਸਾਲਾ ਲੜਕੇ ਨੇ ਦੋ ਹੋਰ ਵਿਦਿਆਰਥੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਹ ਹਮਲਾ ਮੰਗਲਵਾਰ (10 ਫਰਵਰੀ 2026) ਨੂੰ ਦੁਪਹਿਰ ਕਰੀਬ 12:40 ਵਜੇ ਹੋਇਆ। ਹਮਲੇ ਵਿੱਚ 12 ਅਤੇ 13 ਸਾਲ ਦੇ ਦੋ ਲੜਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਮਲਾਵਰ ਨੇ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਕਥਿਤ ਤੌਰ ‘ਤੇ ਧਾਰਮਿਕ ਨਾਅਰੇ ਲਗਾਏ ਸਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪੁਲਿਸ ਦੀ ਕਾਰਵਾਈ
ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 13 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਇਸ ਵਾਰਦਾਤ ਵਿੱਚ ਕੋਈ ਹੋਰ ਸ਼ਾਮਲ ਨਹੀਂ ਹੈ।
ਕਾਊਂਟਰ-ਟੈਰਰਿਜ਼ਮ ਯੂਨਿਟ ਵੱਲੋਂ ਜਾਂਚ
ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਨੂੰ ਅਧਿਕਾਰਤ ਤੌਰ ‘ਤੇ ‘ਅੱਤਵਾਦੀ ਹਮਲਾ’ ਐਲਾਨ ਨਹੀਂ ਕੀਤਾ ਹੈ ਪਰ ਘਟਨਾ ਦੀ ਗੰਭੀਰਤਾ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਜਾਂਚ ਕਾਊਂਟਰ-ਟੈਰਰਿਜ਼ਮ ਪੁਲਿਸ (Counter-Terrorism Policing) ਨੂੰ ਸੌਂਪ ਦਿੱਤੀ ਗਈ ਹੈ। ਉਹ ਇਸ ਹਮਲੇ ਦੇ ਪਿੱਛੇ ਦੇ ਮਕਸਦ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਸਰਕਾਰ ਤੇ ਸਕੂਲ ਦਾ ਪੱਖ
ਸਕੂਲ ਪ੍ਰਬੰਧਨ: ਸਕੂਲ ਦੇ ਹੈੱਡ-ਟੀਚਰ ਐਲੇਕਸ ਥਾਮਸ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਦੱਸਿਆ ਹੈ। ਬੁੱਧਵਾਰ ਨੂੰ ਸਕੂਲ ਦਾ ਕੁਝ ਹਿੱਸਾ ਬੰਦ ਰੱਖਿਆ ਗਿਆ ਹੈ। ਬ੍ਰਿਟੇਨ ਦੀ ਸਿੱਖਿਆ ਮੰਤਰੀ ਬ੍ਰਿਜੇਟ ਫਿਲਿਪਸਨ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਸਕੂਲ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।
