7 ਨਹੀਂ 32% ਟੈਰਿਫ ਹੋਇਆ ਘੱਟ, 50 ਤੋਂ ਸਿੱਧਾ 18 ‘ਤੇ ਬਣੀ ਗੱਲ; ਟਰੰਪ ਦੇ ਬਿਆਨ ਨਾਲ ਹੋਈ ਸੀ ਕਨਫਿਊਜ਼ਨ, ਵ੍ਹਾਈਟ ਹਾਊਸ ਨੇ ਕੀਤਾ ਕਲੀਅਰ !

ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਮੋਹਰ ਲੱਗ ਗਈ ਹੈ। ਟਰੰਪ ਦੇ ਬਿਆਨ ਕਾਰਨ ਟੈਰਿਫ ਕਟੌਤੀ ਨੂੰ ਲੈ ਕੇ ਹੋਏ ਸ਼ੁਰੂਆਤੀ ਭੁਲੇਖੇ ਨੂੰ ਵ੍ਹਾਈਟ ਹਾਊਸ ਨੇ ਦੂਰ ਕਰ ਦਿੱਤਾ ਹੈ। ਹੁਣ ਭਾਰਤ ‘ਤੇ ਕੁੱਲ 50% ਟੈਰਿਫ (25% ਰੈਸੀਪ੍ਰੋਕਲ ਅਤੇ ਰੂਸੀ ਤੇਲ ਖਰੀਦਣ ‘ਤੇ 25% ਪੈਨਲਟੀ) ਨੂੰ ਘਟਾ ਕੇ 18% ਕਰ ਦਿੱਤਾ ਗਿਆ ਹੈ। ਅਮਰੀਕੀ ਰਾਜਦੂਤ ਨੇ ਇਸ ਦੀ ਪੁਸ਼ਟੀ ਕੀਤੀ ਹੈ। ਟਰੰਪ ਨੇ ਮੋਦੀ ਨਾਲ ਗੱਲਬਾਤ ਦੌਰਾਨ ਰੂਸੀ ਤੇਲ ਦੀ ਖਰੀਦ ਘਟਾਉਣ ਦਾ ਜ਼ਿਕਰ ਕੀਤਾ ਸੀ।

ਭਾਰਤ ਅਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ (India US Trade Deal) ਲੌਕ ਹੋ ਚੁੱਕੀ ਹੈ। ਸੋਮਵਾਰ ਨੂੰ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ’ (Truth Social) ‘ਤੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ‘ਤੇ ਲੱਗੇ ਟੈਰਿਫ ਨੂੰ 25 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਰਹੇ ਹਾਂ।

ਇਸ ਖ਼ਬਰ ਤੋਂ ਬਾਅਦ ਇੱਕ ਭੁਲੇਖਾ ਪੈਦਾ ਹੋ ਗਿਆ ਸੀ ਕਿ ਭਾਰਤ ‘ਤੇ ਤਾਂ ਕੁੱਲ 50 ਫੀਸਦੀ ਟੈਰਿਫ ਸੀ (25% ਰੈਸੀਪ੍ਰੋਕਲ ਅਤੇ 25% ਰੂਸ ਤੋਂ ਤੇਲ ਖਰੀਦਣ ਕਾਰਨ ਪੈਨਲਟੀ)। ਲੋਕਾਂ ਨੂੰ ਲੱਗ ਰਿਹਾ ਸੀ ਕਿ ਸਿਰਫ਼ 7% ਦੀ ਕਟੌਤੀ ਹੋਈ ਹੈ, ਪਰ ਵ੍ਹਾਈਟ ਹਾਊਸ ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।

ਵ੍ਹਾਈਟ ਹਾਊਸ ਦਾ ਬਿਆਨ: ਰੂਸੀ ਤੇਲ ਦੀ ਪੈਨਲਟੀ ਖ਼ਤਮ

ਵ੍ਹਾਈਟ ਹਾਊਸ ਦੇ ਤਾਜ਼ਾ ਬਿਆਨ ਅਨੁਸਾਰ, ਅਮਰੀਕਾ ਨੇ ਭਾਰਤ ‘ਤੇ ਲੱਗੇ ਕੁੱਲ 50% ਟੈਰਿਫ ਨੂੰ ਘਟਾ ਕੇ 18% ਕਰ ਦਿੱਤਾ ਹੈ। ਯਾਨੀ ਰੂਸੀ ਤੇਲ ਖਰੀਦਣ ‘ਤੇ ਲੱਗੀ 25% ਪੈਨਲਟੀ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ ਅਤੇ ਨਾਲ ਹੀ 25% ਰੈਸੀਪ੍ਰੋਕਲ ਟੈਰਿਫ ਨੂੰ ਘਟਾ ਕੇ 18% ਕਰ ਦਿੱਤਾ ਗਿਆ ਹੈ।

ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਰਾਇਟਰਜ਼ ਨੂੰ ਦੱਸਿਆ ਕਿ ਅਮਰੀਕਾ ਰੂਸ ਤੋਂ ਤੇਲ ਖਰੀਦਣ ਦੇ ਕਾਰਨ ਭਾਰਤ ਨਾਲ ਹੋਣ ਵਾਲੇ ਸਾਰੇ ਇਮਪੋਰਟ ‘ਤੇ ਲਗਾਏ ਗਏ 25% ਪੈਨਲਟੀ ਡਿਊਟੀ ਨੂੰ ਖਤਮ ਕਰ ਰਿਹਾ ਹੈ, ਜੋ ਪਹਿਲਾਂ ਤੋਂ ਲੱਗੇ 25 % ‘ਰੈਸੀਪਰੋਕਲ’ ਟੈਰਿਫ ਰੇਟ ਦੇ ਉਪਰ ਲਗਾਈ ਗਈ ਸੀ।

ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਨਿਰਯਾਤ ‘ਤੇ ਪ੍ਰਭਾਵੀ ਟੈਰਿਫ ਹੁਣ 50% ਦੀ ਬਜਾਏ ਸਿਰਫ਼ 18% ਰਹਿ ਜਾਵੇਗਾ।

ਟਰੰਪ ਨੇ ਕੀ ਕਿਹਾ?

ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ: “ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਉਹ ਮੇਰੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇੱਕ ਹਨ ਅਤੇ ਇੱਕ ਤਾਕਤਵਰ ਤੇ ਸਮਨਾਮਿਤ ਨੇਤਾ ਹਨ। ਅਸੀਂ ਕਈ ਗੱਲਾਂ ‘ਤੇ ਚਰਚਾ ਕੀਤੀ। ਜਿਸ ਵਿਚ ਟ੍ਰੇਡ ਅਤੇ ਰੂਸ ਅਤੇ ਯੂਕਰੇਨ ਨਾਲ ਯੁੱਧ ਖ਼ਤਮ ਕਰਨਾ ਸ਼ਾਮਿਲ ਹੈ। ਉਹ ਤੇਲ ਦੀ ਖਰੀਦ ਬੰਦ ਕਰਨ ਅਤੇ ਅਮਰੀਕਾ ਤੇ ਸ਼ਾਇਦ ਵੈਨੇਜ਼ੁਏਲਾ ਤੋਂ ਤੇਲ ਖਰੀਦਣ ਲਈ ਸਹਿਮਤ ਹੋ ਗਏ ਹਨ।”

ਉਨ੍ਹਾਂ ਅੱਗੇ ਲਿਖਿਆ, “ਇਹ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਖਤਮ ਕਰਨ ਵਿੱਚ ਮਦਦ ਕਰੇਗਾ, ਜਿੱਥੇ ਹਰ ਹਫ਼ਤੇ ਹਜ਼ਾਰਾਂ ਲੋਕ ਮਰ ਰਹੇ ਹਨ! ਪ੍ਰਧਾਨ ਮੰਤਰੀ ਮੋਦੀ ਪ੍ਰਤੀ ਦੋਸਤੀ ਅਤੇ ਸਤਿਕਾਰ ਦੇ ਕਾਰਨ, ਅਤੇ ਉਨ੍ਹਾਂ ਦੀ ਬੇਨਤੀ ‘ਤੇ, ਤੁਰੰਤ ਪ੍ਰਭਾਵੀ, ਅਸੀਂ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿਚਕਾਰ ਇੱਕ ਵਪਾਰ ਸਮਝੌਤੇ ‘ਤੇ ਸਹਿਮਤ ਹੋਏ, ਜਿਸ ਦੇ ਤਹਿਤ ਸੰਯੁਕਤ ਰਾਜ ਅਮਰੀਕਾ ਘੱਟ ਪਰਸਪਰ ਟੈਰਿਫ ਲਗਾਏਗਾ, ਇਸਨੂੰ 25% ਤੋਂ ਘਟਾ ਕੇ 18% ਕਰ ਦੇਵੇਗਾ।”

ਟਰੰਪ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ ਕਿ ਉਹ ਇਸੇ ਤਰ੍ਹਾਂ ਸੰਯੁਕਤ ਰਾਜ ਅਮਰੀਕਾ ਦੇ ਵਿਰੁੱਧ ਆਪਣੇ ਟੈਰਿਫ ਅਤੇ ਗੈਰ-ਟੈਰਿਫ ਰੁਕਾਵਟਾਂ ਨੂੰ ਜ਼ੀਰੋ ਤੱਕ ਘਟਾ ਦੇਵੇਗਾ। ਪ੍ਰਧਾਨ ਮੰਤਰੀ ਨੇ ਇੱਕ ਮਹੱਤਵਪੂਰਨ ਪੈਮਾਨੇ ‘ਤੇ “ਅਮਰੀਕੀ ਖਰੀਦੋ” ਦਾ ਵਾਅਦਾ ਵੀ ਕੀਤਾ, ਜਿਸ ਵਿੱਚ $500 ਬਿਲੀਅਨ ਤੋਂ ਵੱਧ ਮੁੱਲ ਦੇ ਅਮਰੀਕੀ ਊਰਜਾ, ਤਕਨਾਲੋਜੀ, ਖੇਤੀਬਾੜੀ, ਕੋਲਾ ਅਤੇ ਹੋਰ ਬਹੁਤ ਸਾਰੇ ਉਤਪਾਦ ਆਯਾਤ ਕਰਨਾ ਸ਼ਾਮਲ ਹੈ। ਭਾਰਤ ਨਾਲ ਸਾਡਾ ਸ਼ਾਨਦਾਰ ਰਿਸ਼ਤਾ ਹੋਰ ਵੀ ਮਜ਼ਬੂਤ ​​ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਅਤੇ ਮੈਂ ਦੋ ਲੋਕ ਹਾਂ ਜੋ ਕੰਮ ਪੂਰਾ ਕਰਦੇ ਹਨ, ਜੋ ਕਿ ਜ਼ਿਆਦਾਤਰ ਲੋਕਾਂ ਬਾਰੇ ਕਹਿਣਾ ਮੁਸ਼ਕਲ ਹੈ। ਇਸ ਮਾਮਲੇ ਵੱਲ ਤੁਹਾਡੇ ਧਿਆਨ ਲਈ ਧੰਨਵਾਦ !

Leave a Reply

Your email address will not be published. Required fields are marked *