ਸੂਰਿਆਕੁਮਾਰ ਦੀ ਫਾਰਮ ਦਾ ਭਾਰਤ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹਰ ਕੋਈ ਜਾਣਦਾ ਹੈ ਕਿ ਸੂਰਿਆ ਟੀ-20 ਦੇ ਦਿੱਗਜ ਬੱਲੇਬਾਜ਼ ਹਨ ਅਤੇ ਜੇਕਰ ਉਨ੍ਹਾਂ ਦਾ ਬੱਲਾ ਚੱਲ ਜਾਵੇ ਤਾਂ ਗੇਂਦਬਾਜ਼ਾਂ ਦੀ ਖ਼ੈਰ ਨਹੀਂ ਹੁੰਦੀ। ਸ਼ੁੱਕਰਵਾਰ ਨੂੰ ਇਸ ਦਾ ਨਜ਼ਾਰਾ ਦੇਖਣ ਨੂੰ ਮਿਲਿਆ
ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਰਾਏਪੁਰ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਹੈ। ਇਸ ਪਾਰੀ ਦੇ ਨਾਲ ਸੂਰਿਆ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਟੀ-20 ਵਰਲਡ ਕੱਪ ਤੋਂ ਠੀਕ ਪਹਿਲਾਂ ਆਪਣੀ ਫਾਰਮ ਵਿੱਚ ਪਰਤ ਆਏ ਹਨ।
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ‘ਤੇ 208 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੇ ਇਹ ਟੀਚਾ ਸਿਰਫ਼ 15.2 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਮੈਚ ਦੇ ਹੀਰੋ
- ਸੂਰਿਆਕੁਮਾਰ ਯਾਦਵ : 37 ਗੇਂਦਾਂ ਵਿੱਚ ਅਜੇਤੂ 82 ਦੌੜਾਂ (9 ਚੌਕੇ, 4 ਛੱਕੇ)।
- ਈਸ਼ਾਨ ਕਿਸ਼ਨ : 32 ਗੇਂਦਾਂ ਵਿੱਚ 76 ਦੌੜਾਂ (11 ਚੌਕੇ, 4 ਛੱਕੇ)।
- ਸ਼ਿਵਮ ਦੁਬੇ: 36 ਦੌੜਾਂ ਬਣਾ ਕੇ ਅਜੇਤੂ ਰਹੇ।
14 ਮਹੀਨਿਆਂ ਦਾ ਇੰਤਜ਼ਾਰ ਖ਼ਤਮ
ਸੂਰਿਆਕੁਮਾਰ ਦੀ ਫਾਰਮ ਦਾ ਭਾਰਤ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹਰ ਕੋਈ ਜਾਣਦਾ ਹੈ ਕਿ ਸੂਰਿਆ ਟੀ-20 ਦੇ ਦਿੱਗਜ ਬੱਲੇਬਾਜ਼ ਹਨ ਅਤੇ ਜੇਕਰ ਉਨ੍ਹਾਂ ਦਾ ਬੱਲਾ ਚੱਲ ਜਾਵੇ ਤਾਂ ਗੇਂਦਬਾਜ਼ਾਂ ਦੀ ਖ਼ੈਰ ਨਹੀਂ ਹੁੰਦੀ। ਸ਼ੁੱਕਰਵਾਰ ਨੂੰ ਇਸ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਭਾਰਤ ਨੇ 200 ਤੋਂ ਵੱਧ ਦੌੜਾਂ ਦਾ ਟੀਚਾ 16ਵੇਂ ਓਵਰ ਵਿੱਚ ਹੀ ਪੂਰਾ ਕਰ ਲਿਆ। ਸੂਰਿਆ ਨੇ 14 ਮਹੀਨਿਆਂ ਅਤੇ 23 ਪਾਰੀਆਂ ਤੋਂ ਬਾਅਦ ਇਹ ਅਰਧ ਸੈਂਕੜਾ ਜੜਿਆ ਹੈ।
ਇਸ ਤੋਂ ਪਹਿਲਾਂ ਸੂਰਿਆ ਨੇ 12 ਅਕਤੂਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਹੈਦਰਾਬਾਦ ਵਿੱਚ 75 ਦੌੜਾਂ ਦੀ ਪਾਰੀ ਖੇਡੀ ਸੀ। ਹਾਲ ਹੀ ਵਿੱਚ ਪਾਕਿਸਤਾਨ ਵਿਰੁੱਧ ਏਸ਼ੀਆ ਕੱਪ-2025 ਵਿੱਚ ਵੀ ਉਹ ਅਰਧ ਸੈਂਕੜੇ ਦੇ ਕਰੀਬ ਸਨ ਪਰ ਟੀਮ ਦੇ ਜਿੱਤਣ ਕਾਰਨ ਉਹ 47 ਦੌੜਾਂ ‘ਤੇ ਅਜੇਤੂ ਰਹੇ ਸਨ।
ਵਰਲਡ ਕੱਪ ਲਈ ਅਹਿਮ ਸੰਕੇਤ
ਸੂਰਿਆਕੁਮਾਰ ਦਾ ਫਾਰਮ ਵਿੱਚ ਆਉਣਾ ਭਾਰਤੀ ਟੀਮ ਮੈਨੇਜਮੈਂਟ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦੇ ਫਾਰਮ ਵਿੱਚ ਹੋਣ ਦਾ ਮਤਲਬ ਹੈ ਮੈਦਾਨ ਦੇ ਚਾਰੇ ਪਾਸੇ ਦੌੜਾਂ ਦੀ ਬਾਰਿਸ਼। ਬਤੌਰ ਕਪਤਾਨ ਉਨ੍ਹਾਂ ਲਈ ਖੁਦ ਦੌੜਾਂ ਬਣਾਉਣਾ ਬਹੁਤ ਜ਼ਰੂਰੀ ਸੀ। ਜਿਸ ਅੰਦਾਜ਼ ਵਿੱਚ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀ ਕੁੱਟਮਾਰ ਕੀਤੀ ਹੈ, ਉਸ ਨੇ ਵਿਸ਼ਵ ਕੱਪ ਦੀਆਂ ਬਾਕੀ ਦਾਅਵੇਦਾਰ ਟੀਮਾਂ ਦੀ ‘ਹਾਰਟ ਬੀਟ’ ਵਧਾ ਦਿੱਤੀ ਹੈ।
