ਪਿੰਡ ਮਾਣੂੰਕੇ ਵਿਖੇ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਉਰਫ ਗਗਨਾ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਤੋਂ ਇੱਕ ਕਾਫ਼ਲੇ ਦੇ ਰੂਪ ’ਚ ਭੰਮੀਪੁਰਾ ਰੋਡ ਬਣੇ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ, ਜਿਥੇ ਵੱਡੀ ਗਿਣਤੀ ਵਿਚ ਮੌਜੂਦ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਸਾਬਕਾ ਕਬੱਡੀ ਖਿਡਾਰੀ ਗਗਨਦੀਪ ਸਿੰਘ ਦੇ ਅੰਤਿਮ ਦਰਸ਼ਨ ਕੀਤੇ।
ਇਸ ਮੌਕੇ ਮ੍ਰਿਤਕ ਗਗਨਦੀਪ ਸਿੰਘ ਦੀਆਂ ਦੋਵੇ ਧੀਆਂ 6 ਸਾਲਾਂ ਸਦਾਵੀਰ ਕੌਰ ਅਤੇ 3 ਸਾਲਾਂ ਪੂਰਵੀ ਕੌਰ ‘ਪਾਪਾ ਜਲਦੀ ਉੱਠ ਖੜ੍ਹੋ, ਤੁਸੀ ਸਾਨੂੰ ਛੱਡ ਕੇ ਨਾ ਜਾਓ’ ਦਾ ਵਾਰ-ਵਾਰ ਵਿਰਲਾਪ ਕਰ ਰਹੀਆਂ ਸਨ। ਇਹ ਸੁਣ ਕੇ ਲੋਕਾਂ ਦੀ ਅੱਖਾਂ ਨਮ ਹੋ ਰਹੀਆਂ ਸਨ।

ਇਸ ਮੌਕੇ ਮ੍ਰਿਤਕ ਗਗਨਦੀਪ ਸਿੰਘ ਦੀ ਚਿੱਖਾ ਨੂੰ ਉਨ੍ਹਾਂ ਦੇ ਢਾਈ ਸਾਲਾ ਦੇ ਸਪੁੱਤਰ ਸਿਮਰਜੀਤ ਸਿੰਘ ਨੇ ਅਗਨੀ ਵਿਖਾਈ। ਇਸ ਦੌਰਾਨ ਥਾਣਾ ਹਠੂਰ ਦੇ ਮੁਖੀ ਕੁਲਦੀਪ ਕੁਮਾਰ, ਸਰਪੰਚ ਹਰਪ੍ਰੀਤ ਸਿੰਘ ਹੈਪੀ, ਕਾਂਗਰਸੀ ਆਗੂ ਗੁਰਜਿੰਦਰ ਸਿੰਘ ਸੰਧੂ, ਬਿੱਟੂ ਮਾਣੂੰਕੇ, ਸੁਖਦੇਵ ਸਿੰਘ, ਸਾਬਕਾ ਸਰਪੰਚ ਰੇਸਮ ਸਿੰਘ, ਮਹਿਲਾ ਆਗੂ ਕੁਲਦੀਪ ਕੌਰ ਭੱਠਲ, ਗੁਰਦੀਪ ਸਿੰਘ, ਗੋਲਡੀ ਗੋਇਲ, ਓਮ ਪ੍ਰਕਾਸ਼ ਗੋਇਲ, ਸਿੰਦਾ ਮਾਣੂੰਕੇ, ਸੰਧੂ ਮੇਜਰ, ਸੋਹਣ ਸਿੰਘ ਮਾਣੂੰਕੇ, ਸਰਬਜੀਤ ਸਿੰਘ ਹਠੂਰ, ਸੁਰਿੰਦਰ ਸਿੰਘ ਸੱਗੂ, ਜੋਗਾ ਸਿੰਘ, ਮੱਖਣ ਸਿੰਘ, ਛੱਤਾ ਮਾਣੂੰਕੇ ਆਦਿ ਹਾਜ਼ਰ ਸਨ।
