ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਇੱਕ ਨਵੀਂ Scheme ਸ਼ੁਰੂ ਕੀਤੀ ਹੈ ਜਿਸ ਅਧੀਨ ਘੱਟੋ-ਘੱਟ $1 ਮਿਲੀਅਨ (£750,000) ਦੇਣ ਵਾਲੇ ਅਮੀਰ ਵਿਦੇਸ਼ੀਆਂ ਨੂੰ ਤੁਰੰਤ ਤੇ ਜਲਦੀ ਪ੍ਰਕਿਰਿਆ ਵਾਲੇ ਅਮਰੀਕੀ ਵੀਜ਼ੇ ਜਾਰੀ ਕੀਤੇ ਜਾਣਗੇ।
ਬੁੱਧਵਾਰ ਨੂੰ Social Media ’ਤੇ ਟ੍ਰੰਪ ਨੇ ਕਿਹਾ ਕਿ ਇਹ ਕਾਰਡ ਖਰੀਦਣ ਵਾਲਿਆਂ ਨੂੰ “ਯੋਗ ਅਤੇ ਵੈਰੀਫਾਈਡ ਲੋਕਾਂ ਲਈ ਸਿੱਧਾ ਰਸਤਾ ਨਾਗਰਿਕਤਾ ਵਲ। ਬਹੁਤ ਉਤਸ਼ਾਹਜਨਕ! ਸਾਡੇ ਮਹਾਨ ਅਮਰੀਕੀ ਕੰਪਨੀਆਂ ਹੁਣ ਆਪਣੇ ਕੀਮਤੀ ਟੈਲੈਂਟ ਨੂੰ ਰੱਖ ਸਕਣਗੀਆਂ।
ਸਾਲ ਦੀ ਸ਼ੁਰੂਆਤ ’ਚ ਐਲਾਨੀ ਗਈ ਇਹ ਟ੍ਰੰਪ ਗੋਲਡ ਕਾਰਡ ਸਕੀਮ ਅਮਰੀਕਾ ਨੂੰ “ਮਹੱਤਵਪੂਰਣ ਫ਼ਾਇਦਾ” ਪਹੁੰਚਾਉਣ ਦੀ ਯੋਗਤਾ ਦਰਸਾਉਣ ਵਾਲਿਆਂ ਨੂੰ ਵੀਜ਼ਾ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ।
ਸਕੀਮ ਦਾ ਮੁੱਖ ਉਦੇਸ਼ ਅਤੇ ਖਾਸ ਗੱਲਾਂ
ਵਾਸ਼ਿੰਗਟਨ ਵੱਲੋਂ ਇਮੀਗ੍ਰੇਸ਼ਨ ’ਤੇ ਨਰਮ ਨਹੀਂ ਸਖ਼ਤ ਕਾਰਵਾਈ ਕਰਦੇ ਹੋਏ ਜਿਵੇਂ ਕਿ ਵਰਕ ਵੀਜ਼ਾ ਫੀਸ ਵਧਾਉਣਾ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਇਸ ਗੋਲਡ ਕਾਰਡ ਸਕੀਮ ਨੂੰ ਬੇਹੱਦ ਤੇਜ਼ ਪ੍ਰਕਿਰਿਆ ਵਾਲਾ ਦੱਸਿਆ ਜਾ ਰਿਹਾ ਹੈ।
• ਅਮਰੀਕੀ ਰਿਹਾਇਸ਼ “ਰਿਕਾਰਡ ਸਮੇਂ” ’ਚ ਮਿਲੇਗੀ।
• ਇੱਕ ਵਿਅਕਤੀ ਲਈ ਫੀਸ $1 ਮਿਲੀਅਨ ਰੱਖੀ ਗਈ ਹੈ, ਜਿਸ ਨੂੰ “ਅਮਰੀਕਾ ਲਈ ਵੱਡਾ ਫਾਇਦਾ” ਮੰਨਿਆ ਜਾ ਰਿਹਾ ਹੈ।
• ਕਿਸੇ ਕਰਮਚਾਰੀ ਨੂੰ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਨੂੰ $2 ਮਿਲੀਅਨ ਦੇਣੇ ਪੈਣਗੇ।
• “ਪਲੇਟਿਨਮ ਕਾਰਡ” ਵੀ ਜਲਦੀ ਲਾਂਚ ਹੋਵੇਗਾ, ਜਿਸ ਵਿੱਚ ਖਾਸ ਟੈਕਸ ਛੂਟ ਮਿਲੇਗੀ, ਅਤੇ ਇਸਦੀ ਕੀਮਤ $5 ਮਿਲੀਅਨ ਹੋਵੇਗੀ।
ਹਰ ਅਰਜ਼ੀਦਾਰ ਦੀ ਸਥਿਤੀ ਦੇ ਅਧਾਰ ’ਤੇ ਹੋਰ ਸਰਕਾਰੀ ਫ਼ੀਸਾਂ ਵੀ ਲੱਗ ਸਕਦੀਆਂ ਹਨ।
ਅਰਜ਼ੀ ਦੀ ਸਮੀਖਿਆ ਤੋਂ ਪਹਿਲਾਂ $15,000 ਗੈਰ-ਰਿਫੰਡੇਬਲ ਪ੍ਰੋਸੈਸਿੰਗ ਫੀਸ ਦੇਣੀ ਲਾਜ਼ਮੀ ਹੈ।
ਵਿਰੋਧ ਅਤੇ ਟ੍ਰੰਪ ਦਾ ਬਿਆਨ
ਫਰਵਰੀ ਵਿੱਚ ਐਲਾਨ ਹੋਣ ਤੋਂ ਬਾਅਦ ਤੋਂ ਹੀ ਇਸ ਯੋਜਨਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਡੈਮੋਕ੍ਰੈਟ ਨੇ ਕਿਹਾ ਹੈ ਕਿ ਇਹ ਯੋਜਨਾ ਅਮੀਰਾਂ ਨੂੰ ਹੀ ਤਰਜੀਹ ਦੇਵੇਗੀ।
ਟ੍ਰੰਪ ਨੇ ਯੋਜਨਾ ਦੀ ਤੁਲਨਾ ਗ੍ਰੀਨ ਕਾਰਡ ਨਾਲ ਕੀਤੀ, ਪਰ ਸਪੱਸ਼ਟ ਕੀਤਾ ਕਿ ਗੋਲਡ ਕਾਰਡ ਖਾਸ ਤੌਰ ’ਤੇ “ਉੱਚ ਪੱਧਰੀ” ਪੇਸ਼ੇਵਰਾਂ ਲਈ ਹੈ।
ਉਸ ਨੇ ਕਿਹਾ, “ਸਾਨੂੰ ਪ੍ਰੋਡਕਟਿਵ ਲੋਕ ਚਾਹੀਦੇ ਹਨ। ਜਿਹੜੇ $5 ਮਿਲੀਅਨ ਦੇ ਸਕਦੇ ਹਨ, ਉਹ ਨੌਕਰੀਆਂ ਪੈਦਾ ਕਰਨਗੇ। ਇਹ ਤਾ ਬਹੁਤ ਤੇਜ਼ੀ ਨਾਲ ਵਿਕੇਗਾ ਇਹ ਇਕ ਡੀਲ ਹੈ।
ਕੜੀ ਇਮੀਗ੍ਰੇਸ਼ਨ ਨੀਤੀ ਦੇ ਦਰਮਿਆਨ ਐਲਾਨ
ਇਹ ਯੋਜਨਾ ਉਸ ਵੇਲੇ ਆਈ ਹੈ ਜਦੋਂ ਟ੍ਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਮਾਮਲਿਆਂ ’ਤੇ ਕਾਫ਼ੀ ਸਖ਼ਤ ਰਵੱਈਆ ਅਪਣਾ ਰਿਹਾ ਹੈ:
• 19 ਮੁੱਖ ਤੌਰ ’ਤੇ ਅਫਰੀਕੀ ਅਤੇ ਮੱਧ-ਪੂਰਬ ਦੇ ਦੇਸ਼ਾਂ ਦੇ ਨਾਗਰਿਕਾਂ ਦੀ ਇਮੀਗ੍ਰੇਸ਼ਨ ਅਰਜ਼ੀਆਂ ’ਤੇ ਰੋਕ।
• ਸਾਰੇ ਅਸਾਈਲਮ ਕੇਸਾਂ ਦੇ ਫ਼ੈਸਲੇ ਰੋਕਣਾ ਅਤੇ ਬਾਇਡਨ ਦੌਰਾਨ ਮਨਜ਼ੂਰ ਹੋਏ ਹਜ਼ਾਰਾਂ ਕੇਸਾਂ ਦੀ ਮੁੜ ਸਮੀਖਿਆ।
• ਹਾਲ ਹੀ ਵਿੱਚ, H-1B ਵੀਜ਼ਾ ਲਈ ਅਰਜ਼ੀਦਾਰਾਂ ਤੋਂ $100,000 ਫੀਸ ਲਗਾਉਣ ਦਾ ਐਲਾਨ।
ਇਸ ਐਲਾਨ ਨੇ ਅਮਰੀਕਾ ਵਿੱਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਅਤੇ ਟੈਕ ਕੰਪਨੀਆਂ ਵਿਚ ਚਿੰਤਾ ਪੈਦਾ ਕੀਤੀ, ਜਿਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਕਿ ਇਹ ਫੀਸ ਸਿਰਫ਼ ਉਹਨਾਂ ਨਵੇਂ ਅਰਜ਼ੀਦਾਰਾਂ ਲਈ ਹੈ ਜੋ ਇਸ ਵੇਲੇ ਅਮਰੀਕਾ ਤੋਂ ਬਾਹਰ ਹਨ।
