H-1B ਵੀਜ਼ਾ ‘ਚ ਵੱਡੀ ਕਾਰਵਾਈ, ਅਮਰੀਕਾ ਨੇ 85,000 ਅਰਜ਼ੀਆਂ ਸਿੱਧੀਆਂ ਰੱਦ ਕੀਤੀਆਂ

H-1B ਵੀਜ਼ਾ ਨੂੰ ਲੈ ਕੇ ਅਮਰੀਕਾ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਭਾਰਤੀਆਂ ‘ਤੇ ਵੀ ਇਸ ਦਾ ਅਸਰ ਹੋਵੇਗਾ। ਹੁਣ ਤੱਕ 85000 ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ ਹੈ। USA ਸਟੇਟ ਡਿਪਾਰਟਮੈਂਟ ਨੇ X ‘ਤੇ ਟਵੀਟ ਕਰਕੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 85000 ਵੀਜ਼ੇ ਰੱਦ ਕੀਤੇ ਗਏ ਹਨ।

ਇਹ ਕਾਰਵਾਈ Immigration ਤੇ ਬਾਰਡਰ ਸਕਿਓਰਿਟੀ ‘ਤੇ ਟਰੰਪ ਪ੍ਰਸ਼ਾਸਨ ਦੇ ਵਧਦੀ ਸਖਤੀ ਨੂੰ ਦਰਸਾਉਂਦਾ ਹੈ। ਇਸ ਵਿਚ 8 ਹਜ਼ਾਰ ਤੋਂ ਵੱਧ ਵਿਦਿਆਰਥੀ ਸ਼ਾਮਲ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵਧ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਟਰੰਪ ਤੇ ਸੈਕ੍ਰੇਟਰੀ ਰੋਬੀਓ ਇਨ੍ਹਾਂ ਨਿਯਮਾਂ ਨੂੰ ਲੈ ਕੇ ਰੁਕਣ ਵਾਲੇ ਨਹੀਂ ਹਨ।

ਦੱਸ ਦੇਈਏ ਕਿ ਨਿਯਮਾਂ ਵਿਚ ਕਾਫੀ ਬਦਲਾਅ ਕੀਤੇ ਗਏ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੀਜ਼ੇ ਦੀ ਮਿਆਦ ਖਤਮ ਹੋਣ ਅਤੇ ਵੱਖਵਾਦੀ ਸਮਰਥਨ ਨਾਲ ਜੁੜੀਆਂ ਜਾਂਚਾ ਤੇ ਹੋਰ ਗੰਭੀਰ ਕਾਰਨਾਂ ਕਰਕੇ ਵੀ ਵੀਜ਼ੇ ਰੱਦ ਕੀਤੇ ਗਏ। October ਵਿਚ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਸਨ ਜਿਨ੍ਹਾਂ ‘ਤੇ ਕੰਜਰਵੇਟਿਵ ਕਾਰਕੁੰਨ ਚਾਰਲੀ ਕਰਕ ਦੀ ਹੱਤਿਆ ਦਾ ਜਸ਼ਨ ਮਨਾਉਣ ਦਾ ਦੋਸ਼ ਸੀ।

ਟਰੰਪ ਦੇ ਦੂਜੇ ਕਾਰਜਕਾਲ ਵਿਚ ਸਟੇਟ ਡਿਪਾਰਟਮੈਂਟ ਨੇ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਕਰਨਾ ਤੇ ਵੀਜ਼ਾ ਧਾਰਕਾਂ ‘ਤੇ ਨਜ਼ਰ ਰੱਖਣ ਲਈ ਆਪਣੇ ਮਾਪਦੰਡ ਨੂੰ ਵਧਾਇਆ ਤੇ ਵ੍ਹਾਈਟ ਹਾਊਸ ਨੇੜੇ ਹੋਏ ਹਮਲੇ ਮਗਰੋਂ ਨਿਯਮਾਂ ਵਿਚ ਹੋਰ ਸਖਤੀ ਕਰ ਦਿੱਤੀ ਹੈ, H1B ਬਿਨੈਕਾਰਾਂ ਲਈ ਕਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਕਿਉਂਕਿ ਕਈ ਬਿਨੈਕਾਰਾਂ ਲਈ ਇੰਟਰਵਿਊ ਵੀ ਕਈ ਮਹੀਨਿਆਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਮੰਗਲਵਾਰ ਨੂੰ ਐਡਵਾਇਜਰੀ ਜਾਰੀ ਕਰਕੇ ਦੱਸਿਆ ਕਿ ਦਸੰਬਰ-ਜਨਵਰੀ ਦੇ ਕਈ ਇੰਟਰਵਿਊ ਹੁਣ ਮਾਰਚ 2026 ਜਾਂ ਉਸ ਤੋਂ ਬਾਅਦ ਹੋਣਗੇ।

Leave a Reply

Your email address will not be published. Required fields are marked *