- admin
- Politics
ਆਪ ਆਗੂ ਸ: ਤਲਬੀਰ ਸਿੰਘ ਗਿੱਲ ਵੱਲੋਂ ਵਾਰਡ ਨੰ: 46 ਦੇ ਆਪ ਉਮੀਦਵਾਰ ਸ: ਸੁਖਜਿੰਦਰ ਸਿੰਘ ਪ੍ਰਿੰਸ ਦੇ ਹੱਕ ਵਿਚ ਭਰਵੀਂ ਚੌਣ ਮੀਟਿੰਗ ਬੁਲਾਈ ਗਈ।
ਆਪ ਆਗੂ ਸ: ਤਲਬੀਰ ਸਿੰਘ ਗਿੱਲ ਵੱਲੋਂ ਵਾਰਡ ਨੰ: 46 ਦੇ ਆਪ ਉਮੀਦਵਾਰ ਸ: ਸੁਖਜਿੰਦਰ ਸਿੰਘ ਪ੍ਰਿੰਸ ਦੇ ਹੱਕ ਵਿਚ ਭਰਵੀਂ ਚੌਣ ਮੀਟਿੰਗ ਬੁਲਾਈ ਗਈ।
ਅੰਮ੍ਰਿਤਸਰ 17—12—2024— ਨਗਰ ਨਿਗਮ ਚੋਣਾ ਦੇ ਆਪ ਉਮੀਦਵਾਰ ਸ: ਸੁਖਜਿੰਦਰ ਸਿੰਘ ਪ੍ਰਿੰਸ ਦੇ ਚੌਣ ਪ੍ਰਚਾਰ ਨੂੰ ਤਗੜਾ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਸ:ਤਲਬੀਰ ਸਿੰਘ ਗਿੱਲ ਵੱਲੋਂ ਸ:ਸੁਖਜਿੰਦਰ ਸਿੰਘ ਪ੍ਰਿੰਸ ਦੇ ਹੱਕ ਵਿਚ ਭਰਵੀਂ ਚੌਣ ਮੀਟਿੰਗ ਬੁਲਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ:ਤਲਬੀਰ ਸਿੰਘ ਗਿੱਲ ਨੇ ਸਭਨਾਂ ਨੂੰ ਸੂਚੇਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਹੋਣ ਕਰਕੇ ਨਿਗਮ ਚੌਣਾਂ ਵਿਚ ਆਪ ਉਮੀਦਵਾਰਾਂ ਦੀ ਜਿੱਤ ਇਲਾਕੇ ਦੀ ਜਲਦ ਅਤੇ ਯਕੀਨੀ ਤਰੱਕੀ ਨੂੰ ਸੁਨਿਸ਼ਚਿੱਤ ਕਰਦੀ ਹੈ। ਉਹਨਾਂ ਕਿਹਾ ਕਿ ਲਗਾਤਾਰ ਵਿਕਾਸ ਦੀਆਂ ਪੁਲਾਂਘਾ ਪੁੱਟ ਰਹੀ ਪੰਜਾਬ ਦੀ ਮੌਜੂਦਾ ਆਪ ਸਰਕਾਰ ਵਿਚ ਜੋ ਵਾਰਡ ਦਾ ਵਿਕਾਸ ਆਪ ਉਮੀਦਵਾਰ ਕਰਵਾ ਸਕਦਾ ਹੈ ਉਹ ਹੋਰ ਕੋਈ ਨਹੀਂ।ਸੋ ਉਹਨਾਂ ਵਾਰਡ ਵਾਸੀਆਂ ਨੂੰ ਵਾਰਡ ਦੇ ਵਿਕਾਸ ਦੀ ਕਮਾਨ ਸੀਟ ਦੇ ਮਜ਼ਬੂਤ ਦਾਅਵੇਦਾਰ ਸ: ਸੁਖਜਿੰਦਰ ਸਿੰਘ ਪ੍ਰਿੰਸ ਦੇ ਮਜ਼ਬੂਤ ਤੇ ਜਿੰਮੇਵਾਰ ਹੱਥਾਂ ਵਿਚ ਦੇਣ ਦਾ ਸੱਦਾ ਦਿੱਤਾ ਤਾਂ ਜੋ ਵਾਰਡ ਦੀ ਤਸਵੀਰ ਅਤੇ ਤਕਦੀਰ ਦੋਵੇਂ ਛੇਤੀ ਹੀ ਬਦਲੀਆਂ ਜਾ ਸਕਣ। ਸ: ਤਲਬੀਰ ਸਿੰਘ ਗਿੱਲ ਨੇ ਆਪ ਸਰਕਾਰ ਵੱਲੋਂ ਅੰਮ੍ਰਿਤਸਰ ਨਿਗਮ ਚੌਣਾ ਲਈ ਜਾਰੀ ਕੀਤੇ ਚੌਣ ਮਨੋਰਥ ਪੱਤਰ ਅਨੁਸਾਰ ਸ਼ਹਿਰ ਵਿਚ ਇਲੈਕਟ੍ਰਿਕ ਬੱਸਾ, ਵਿਸ਼ਾਲ ਪਾਰਕਿੰਗ, ਸੀਵਰੇਜ਼ ਦੇ ਪਾਣੀ ਦੀ ਨਿਕਾਸੀ, ਸਾਫ਼ ਪਾਣੀ ਅਤੇ ਘੱਟ ਰੇਟਾਂ ਤੇ ਰਿਹਾਇਸ਼ੀ ਮਕਾਨ ਉਪਲਬਧ ਕਰਵਾਉਣ ਦੀਆਂ ਪੰਜ ਗਰੰਟੀਆਂ ਅਤੇ ਜ਼ੀਰੋ ਬਿਜਲੀ ਬਿੱਲ ਸਹੂਲਤ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਵਿਚ ਹਾਜ਼ਰ ਸ:ਜਗਜੀਤ ਸਿੰਘ ਬੰਟੀ, ਸ:ਜਸਪਾਲ ਸਿੰਘ ਢਿੱਲੋਂ, ਸ:ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਸ:ਹਰਿੰਦਰ ਸਿੰਘ,ਚੇਅਰਮੈਨ ਹੋਟਲ, ਸ:ਸੁਖਵੰਤ ਸਿੰਘ ਬਿੱਟੂ, ਗਤਕਾ ਅਖਾੜਾ, ਸ:ਜਗਜੀਤ ਸਿੰਘ ਜੱਗਾ, ਸ:ਹਰਪ੍ਰੀਤ ਸਿੰਘ ਮਨੀ, ਸ: ਨਵਜੀਤ ਸਿੰਘ ਲੱਕੀ, ਸ੍ਰੀ ਦਰਸ਼ਨ ਲਾਲ ਪਟਰੋਲ ਪੰਪ ਵਾਲੇ, ਸ:ਗੁਰਸ਼ਰਨ ਸਿੰਘ ਨਾਮਧਾਰੀ, ਸ:ਹਰਭਜਨ ਸਿੰਘ ਧੁੰਨਾ, ਅਤੇ ਸ੍ਰੀ ਪਵਨ ਕਾਲੂ ਅਤੇ ਵੱਡੀ ਗਿਣਤੀ ਵਿਚ ਸਮਰਥਕ ਸ਼ਾਮਿਲ ਹੋਏ ਅਤੇ ਸਭ ਨੇ ਸ:ਸੁਖਜਿੰਦਰ ਸਿੰਘ ਪ੍ਰਿੰਸ ਨੂੰ ਭਰਵਾਂ ਸਾਥ ਤੇ ਸਹਿਯੋਗ ਦੇਣ ਦਾ ਵਾਅਦਾ ਕੀਤਾ।