- admin
- Entertainment, Fashion
Bigg Boss ਸਟਾਰ ਨੇ ਮਦੀਨਾ ‘ਚ ਕਰਵਾਇਆ ਵਿਆਹ, ਛੁਪਾਇਆ ਪਤੀ ਦਾ ਚਿਹਰਾ; ਵਾਇਰਲ ਹੋਈਆਂ Sana Sultan ਦੇ ਵਿਆਹ ਦੀਆਂ ਤਸਵੀਰਾਂ
Bigg Boss ਸਟਾਰ ਨੇ ਮਦੀਨਾ ‘ਚ ਕਰਵਾਇਆ ਵਿਆਹ, ਛੁਪਾਇਆ ਪਤੀ ਦਾ ਚਿਹਰਾ; ਵਾਇਰਲ ਹੋਈਆਂ Sana Sultan ਦੇ ਵਿਆਹ ਦੀਆਂ ਤਸਵੀਰਾਂ
ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ 3 ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਸਨਾ ਸੁਲਤਾਨ (Sana Sultan) ਨੇ 4 ਨਵੰਬਰ ਨੂੰ ਆਪਣੀ ਇੱਕ ਪੋਸਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਨਾ ਨੇ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਵਿਆਹ ਬਹੁਤ ਹੀ ਸਾਦਗੀ ਨਾਲ ਕੀਤਾ ਹੈ, ਉਹ ਵੀ ਮਦੀਨਾ ਵਿੱਚ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਫਿਲਮ ‘ਯੇ ਹੈ ਹਾਈ ਸੁਸਾਇਟੀ’ ‘ਚ ਨਜ਼ਰ ਆਈ ਸਨਾ ਸੁਲਤਾਨ ਹੁਣ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਹ ਇਸ ਸਾਲ ਬਿੱਗ ਬੌਸ ਓਟੀਟੀ 3 ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ ਅਤੇ ਉਸਨੂੰ ਬਹੁਤ ਪਸੰਦ ਕੀਤਾ ਗਿਆ ਸੀ। ਹੁਣ ਸਨਾ ਨੇ ਆਪਣੇ ਚੰਗੇ ਦੋਸਤ ਮੁਹੰਮਦ ਵਾਜਿਦ ਨਾਲ ਸਾਦੇ ਢੰਗ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦਾ ਵਿਆਹ ਮਦੀਨਾ ਵਿੱਚ ਹੋਇਆ।
ਵਿਆਹ ਦੇ ਬੰਧਨ ’ਚ ਬੱਝੀ ਸਨਾ ਸੁਲਤਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਿਕਾਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ‘ਚ ਉਹ ਮਦੀਨਾ ਦੇ ਸਾਹਮਣੇ ਆਪਣੇ ਪਤੀ ਨਾਲ ਮਹਿੰਦੀ ਨੂੰ Flaunt ਕਰ ਰਹੀ ਹੈ। ਇੱਕ ਫੋਟੋ ਹਸਤਾਖਰ ਸੈਰੇਮਨੀ ਦੀ ਹੈ ਅਤੇ ਇੱਕ ਨਿਕਾਹ ਕਬੂਲ ਕਰਨ ਵਾਲੀ ਰਸਮ ਦੀ ਹੈ। ਤਸਵੀਰਾਂ ‘ਚ ਦੋਵਾਂ ਨੇ ਆਪਣੀਆਂ ਰਿੰਗਾਂ ਵੀ ਫਲਾਉਂਟ ਕੀਤੀਆਂ ਹਨ। ਸਨਾ ਸਫੇਦ ਜੋੜੇ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਵਿਆਹ ਦੀਆਂ ਤਸਵੀਰਾਂ ‘ਚ ਲਾੜੇ ਦਾ ਚਿਹਰਾ ਨਹੀਂ ਦਿਖਾਇਆ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਨਾ ਸੁਲਤਾਨ ਨੇ ਕੈਪਸ਼ਨ ‘ਚ ਲਿਖਿਆ, “ਅਲਹਾਮਦੁਲਿਲਾਹ। ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਸਭ ਤੋਂ ਪਵਿੱਤਰ ਅਤੇ ਸੁਪਨਮਈ ਜਗ੍ਹਾ – ਮਦੀਨਾ ’ਚ ਵਿਆਹ ਕਰਨ ਦਾ ਸੁਭਾਗ ਮਿਲਿਆ ਹੈ, ਮੇਰੇ ਸਭ ਤੋਂ ਸ਼ਾਨਦਾਰ ਇਨਸਾਨ, ਮੇਰੇ ਵਾਜਿਦ ਜੀ ਨਾਲ ਹੈ।” “ਮੇਰੇ “ਵਿਟਾਮਿਨ ਡਬਲਯੂ” ਦੇ ਨਾਲ। ਪਿਆਰੇ ਦੋਸਤਾਂ ਤੋਂ ਜੀਵਨ ਸਾਥੀ ਤੱਕ, ਸਾਡੀ ਯਾਤਰਾ ਪਿਆਰ, ਸਬਰ ਅਤੇ ਵਿਸ਼ਵਾਸ ਦਾ ਪ੍ਰਮਾਣ ਹੈ।”
ਮਾੜੇ ਸਮੇਂ ’ਚ ਬਣੇ ਇੱਕ ਦੂਜੇ ਦਾ ਸਹਾਰਾ
ਸਨਾ ਨੇ ਅੱਗੇ ਲਿਖਿਆ, “ਮੇਰੇ ਦਿਲ ਨੂੰ ਮਾਣ ਅਤੇ ਖੁਸ਼ੀ ਨਾਲ ਭਰ ਦੇਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਰਿਸ਼ਤੇ ਨੂੰ ਸ਼ੁੱਧ – ਹਲਾਲ ਰੱਖਿਆ ਹੈ। ਅੱਜ ਦੀ ਦੁਨੀਆ ਵਿੱਚ ਜਿੱਥੇ ਅਜਿਹੇ ਆਪਸ਼ਨ ਬਹੁਤ ਘੱਟ ਲੱਗ ਸਕਦੇ ਹਨ, ਖਾਸ ਕਰਕੇ ਮੇਰੇ ਵਰਗੇ ਮਾਡਰਨ ਸੋਚ ਵਾਲੀ ਇਨਸਾਨ ਲਈ, ਅਸੀਂ ਦ੍ਰਿੜ ਰਹੇ। ਅਜਿਹੇ ਸਮੇਂ ਵਿੱਚ ਮਿਲੇ ਜਦੋਂ ਸਾਡੀਆਂ ਰੂਹਾਂ ਨੂੰ ਇਲਾਜ ਦੀ ਲੋੜ ਸੀ ਅਤੇ ਚੰਗੇ ਇਰਾਦਿਆਂ ਅਤੇ ਸੱਚੇ ਪਿਆਰ ਨਾਲ ਅਸੀਂ ਇੱਕ ਦੂਜੇ ਦੇ ਰੂਹ ਦੇ ਸਾਥੀ ਬਣ ਗਏ।”