- admin
- Politics
New York ‘ਚ PM ਮੋਦੀ ਦਾ ਮੈਗਾ ਸ਼ੋਅ, ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਹੋਏ ਇਕੱਠਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਅਮਰੀਕਾ ਦੌਰੇ ‘ਤੇ ਹਨ। ਉਹ ਅੱਜ ਨਿਊਯਾਰਕ ‘ਚ ਭਾਰਤੀ ਭਾਈਚਾਰੇ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਲੋਂਗ ਆਈਲੈਂਡ ‘ਚ ਆਯੋਜਿਤ ‘ਮੋਦੀ ਐਂਡ ਅਮਰੀਕਾ’ ਨਾਂ ਦੇ ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਇਕੱਠੇ ਹੋਏ ਹਨ, ਜਿਸ ‘ਚ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ।
ਸਮਾਗਮ ਤੋਂ ਪਹਿਲਾਂ, ਨਸਾਓ ਕੋਲੀਜ਼ੀਅਮ ਵਿਚ ਕਾਫੀ ਸਰਗਰਮੀ ਹੋਈ, ਜਿੱਥੇ ਭਾਰਤੀ ਭਾਈਚਾਰੇ ਦੇ ਲੋਕ ਕਈ ਭਾਸ਼ਾਵਾਂ ਵਿਚ ‘ਜੀ ਆਇਆਂ ਨੂੰ ਮੋਦੀ’ ਪੋਸਟਰ ਫੜ ਕੇ ਇਕੱਠੇ ਹੋਏ ਸਨ। ਕਲਾਕਾਰਾਂ ਨੇ ਸਥਾਨ ‘ਤੇ ਵੱਖ-ਵੱਖ ਰਵਾਇਤੀ ਭਾਰਤੀ ਨਾਚ ਸ਼ੈਲੀਆਂ ਦਾ ਪ੍ਰਦਰਸ਼ਨ ਵੀ ਕੀਤਾ। ਪ੍ਰੋਗਰਾਮ ਦੌਰਾਨ 500 ਤੋਂ ਵੱਧ ਕਲਾਕਾਰ ਪੇਸ਼ਕਾਰੀ ਕਰਨਗੇ।
ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ ‘ਚ ਭਵਿੱਖੀ ਸੰਮੇਲਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੇ ਹੋਰ ਰੁਝੇਵਿਆਂ ਵਿੱਚ AI, ਕੁਆਂਟਮ ਕੰਪਿਊਟਿੰਗ ਅਤੇ ਸੈਮੀਕੰਡਕਟਰਾਂ ਵਰਗੀਆਂ ਅਤਿ-ਆਧੁਨਿਕ ਤਕਨਾਲੋਜੀਆਂ ‘ਤੇ ਕੰਮ ਕਰਨ ਵਾਲੀਆਂ ਅਮਰੀਕੀ ਫਰਮਾਂ ਦੇ ਸੀਈਓਜ਼ ਦੇ ਨਾਲ ਇੱਕ ਗੋਲਮੇਜ਼ ਵਿੱਚ ਹਿੱਸਾ ਲੈਣਾ ਸ਼ਾਮਲ ਹੈ।