Search for:
  • Home/
  • Politics/
  • ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ। —- ਗੁਰਜੀਤ ਔਜਲਾ 

ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ। —- ਗੁਰਜੀਤ ਔਜਲਾ 

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਅਟਾਰੀ ਹਲਕੇ ਦੇ ਪਿੰਡ ਸੋਹੀਆਂ ਖੁਰਦ ਵਿਖੇ ਇੱਕ ਚੋਣ  ਰੈਲੀ ਸਰਪੰਚ ਨਿਸ਼ਾਨ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ। ਇਸ ਰੈਲੀ ਦਾ ਸਮੁੱਚਾ ਪ੍ਰਬੰਧ ਪਿੰਡ ਦੇ ਸਰਪੰਚ ਜਗੀਰ ਸਿੰਘ ਵੱਲੋਂ ਕੀਤਾ ਗਿਆ। ਰੈਲੀ ਸਮੇ ਬੋਲਦਿਆਂ ਸ੍ਰੀ ਔਜਲਾ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਫੁੱਟ ਪਾਊ ਅਤੇ ਵੰਡੀਆਂ ਪਾਉਣ ਦੀ ਸਿਆਸਤ ਕਰ ਰਹੀ ਹੈ। ਉਹਨਾਂ ਕਿਹਾ ਕਿ ਬੀਜੇਪੀ ਘੱਟ ਗਿਣਤੀਆਂ ਲਈ ਖਤਰਾ ਹੈ, ਅਤੇ ਉਹ ਘੱਟ ਗਿਣਤੀਆਂ ਨਾਲ ਨਫਰਤ ਭਰਿਆ ਵਤੀਰਾ ਕਰ ਰਹੀ ਹੈ ਖਾਸ ਕਰ ਦੇਸ਼ ਦਾ ਮੁਸਲਿਮ ਭਾਈਚਾਰਾ ਆਪਣੇ ਆਪ ਨੂੰ ਆਸੁਰੱਖਿਤ ਮਹਿਸੂਸ ਕਰ ਰਿਹਾ ਹੈ। 

ਭਾਰਤ ਦੇ ਲੋਕ ਬੀਜੇਪੀ ਵੱਲੋਂ ਚੱਲੀਆਂ ਜਾ ਰਹੀਆਂ ਕੋਝੀਆਂ ਚਾਲਾਂ ਨੂੰ ਭਲੀ ਪ੍ਰਕਾਰ ਸਮਝ ਚੁੱਕੇ ਹਨ ਅਤੇ ਉੱਹ ਉਸ ਨੂੰ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਬੇਸ਼ਕ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 400 ਪਾਰ ਦਾ ਦਾਅਵਾ ਕਰ ਰਹੇ ਹਨ, ਪਰ ਮੈਂ ਵਾਅਦੇ ਨਾਲ ਕਹਿੰਦਾ ਹਾਂ ਕਿ ਉਹ ਇਸ ਵਾਰੀ 200 ਸੀਟਾਂ ਤੋਂ ਵੱਧ ਨਹੀਂ ਲਿਜਾ ਹੀ ਨਹੀਂ ਸਕਦੇ। ਸ੍ਰੀ ਸੁਖਰਾਜ ਰੰਧਾਵਾ ਨੇ ਇਸ ਸਮੇਂ ਸ੍ਰੀ ਔਜਲਾ ਦੀ ਤਰੀਫ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਵਿਅਕਤੀ ਹਨ ਅਤੇ ਲੋੜ ਪੈਣ ਤੇ ਹਰ ਕਿਸੇ ਦੇ ਕੰਮ ਆਉਣ ਵਾਲੇ ਹਨ ਇਸ ਲਈ ਸਾਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਰਾਜ ਸਿੰਘ ਰੰਧਾਵਾ, ਕੀਰਤਨ ਬੀਰ ਸਿੰਘ ਖਡੂਰ ਸਾਹਿਬ, ਬਾਬਰ ਔਜਲਾ, ਜਗਤਾਰ ਸਿੰਘ, ਨਿਸ਼ਾਨ ਸਿੰਘ ਸਰਪੰਚ, ਜੋਬਨਜੀਤ ਸਿੰਘ, ਨਿਰਮਲ ਸਿੰਘ ਜੇਠੂਵਾਲ, ਸੰਤੋਖ ਸਿੰਘ ਸਾਬਕਾ ਸਰਪੰਚ, ਗੁਰਮੇਜ ਸਿੰਘ, ਚੇਤਾ ਸਿੰਘ, ਨਰਿੰਦਰ ਕੌਰ, ਮੁਖਤਿਆਰ ਸਿੰਘ, ਕਾਬਲ ਸਿੰਘ, ਸਵਿੰਦਰ ਸਿੰਘ, ਕੁੰਦਨ ਸਿੰਘ ਬਾਜੀਗਰ, ਲਖਵਿੰਦਰ ਸਿੰਘ, ਬੀਰ ਸਿੰਘ, ਹਿੰਮਤ ਸਿੰਘ ( ਸਾਰੇ ਮੈਂਬਰ ਪੰਚਾਇਤ ) ਹਰਪਾਲ ਸਿੰਘ ਸਰਪੰਚ ਮੱਲੂਵਾਲ, ਕਿਰਪਾਲ ਸਿੰਘ, ਅਰਸ਼ਦੀਪ ਸਿੰਘ ਯੂਥ ਪ੍ਰਧਾਨ, ਗੁਰਪ੍ਰੀਤ ਸਿੰਘ ਬਜਾਜ, ਸਤਨਾਮ BB ਸਿੰਘ ਮੂਧਲ, ਅਮਰਜੋਤ ਸਿੰਘ ਭੰਗੂ, ਅਮਰੀਕ ਸਿੰਘ ਸਰਪੰਚ ਜਹਾਂਗੀਰ, ਪ੍ਰਗਟ ਸਿੰਘ, ਬੂਟਾ ਸਿੰਘ ਅਤੇ ਰਸ਼ਪਾਲ ਸਿੰਘ ਬਲ ਬਾਬਾ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ।

Leave A Comment

All fields marked with an asterisk (*) are required